rhrp news-ਸਦਰ ਪੁਲਿਸ ਵੱਲੋਂ ਲੈਬ ਟੈਕਨੀਸ਼ੀਅਨ ਕੋਲੋਂ ਮੋਬਾਈਲ ਫੋਨ ਖੋਹ ਕੇ ਫਰਾਰ ਹੋਏ ਤਿੰਨ ਲੁਟੇਰੇ ਕਾਬੂ

 

ਨਕੋਦਰ – (ਪਰਮਜੀਤ ਪਮਮਾ/ਕੂਨਾਲ ਤੇਜੀ/ਵਿਵੇਕ/ਗੂਰਪੀਤ੍)
ਲੈਬ ਟੈਕਨੀਸ਼ੀਅਨ ਕੋਲੋਂ ਮੋਬਾਈਲ ਫੋਨ ਖੋਹ ਕੇ ਫਰਾਰ ਹੋਏ ਤਿੰਨ ਲੁਟੇਰਿਆਂ ਨੂੰ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ ਸੁਲਿੰਦਰ ਸਿੰਘ ਪੁੱਤਰ ਸ੍ਰੀ ਰਤਨ ਸਿੰਘ ਵਾਸੀ ਚਿੱਟੀ ਥਾਣਾ ਲਾਂਬੜਾ ਜਿਲਾ ਜਲੰਧਰ ਨੇ ਬਿਆਨ ਕੀਤਾ ਕਿ ਮੈਂ ਰਤਨ ਲੈਬ ਉਗੀ ਵਿੱਚ ਲੈਬ ਟੈਕਨੀਸ਼ੀਅਨ ਹਾਂ ਮਿਤੀ 05-05-2021 ਨੂੰ ਵਕਤ ਕਰੀਬ 08:00 ਵਜੇ ਸ਼ਾਮ ਨੂੰ ਮੈਂ ਆਪਣਾ ਕੰਮ ਕਾਰ ਕਰਕੇ ਆਪਣੇ ਘਰ ਜਾ ਰਿਹਾ ਸੀ ਕਿ ਜਦੋ ਮੈ ਲੱਧੜ ਕੋਲਡ ਸਟੋਰ ਨੇੜੇ ਤਲਵੰਡੀ ਭਰੋਂ ਪੁੱਜਾ ਤਾਂ ਮੇਰੇ ਪਿੱਛੇ ਤੋਂ 3 ਨੌਜਵਾਨ ਮੋਟਰਸਾਈਕਲ ਪਲੈਟਿਨਾ ਨੰਬਰ PB/08/ED/4066 ਤੇ ਆਏ ਅਤੇ ਮੇਰੇ ਅੱਗੇ ਇਨਾ ਨੇ ਆਪਣਾ ਮੋਟਰਸਾਈਕ ਖੜਾ ਕਰਕੇ ਮੈਨੂੰ ਜਬਰਦਸਤੀ ਰੋਕ ਲਿਆ ਤੇ ਮੇਰਾ ਫੋਨ ਮਾਰਕਾ OPPO ਰੰਗ ਨੀਲਾ ਖੋਹ ਕੇ ਮੌਕੇ ਤੇ ਸਹਿਮ ਵੱਲ ਨੂੰ ਚਲੇ ਗਏ ਮੈ ਉਕਤਾਨ ਦੀ ਭਾਲ ਕਰਦਾ ਰਿਹਾ ਹਾਂ ਜੋ ਮੈਨੂੰ ਅੱਜ ਪਤਾ ਲੱਗਾ ਕਿ ਜਿਨਾ ਨੇ ਮੇਰੇ ਪਾਸੋਂ ਖੋਹ ਕੀਤੀ ਹੈ ਉਨਾਂ ਦਾ ਨਾਂ ਲਵਪ੍ਰੀਤ ਪੁੁੱਤਰ ਤੀਰਥ ਰਾਮ ਵਾਸੀ ਮੀਰਪੂਰ ਮਾੜੀ, ਅਮਰਜੀਤ ਸਿੰਘ @ ਅਮਿਤ ਪੁੁੱਤਰ ਲਖਵੀਰ ਚੰਦ ਵਾਸੀ ਤਲਵੰਡੀ ਸਲੇਮ,ਲਵਪ੍ਰੀਤ ਸਿੰਘ @ ਵਿਸ਼ਾਲ ਪੁੁੱਤਰ ਅਰਜਨ ਸਿੰਘ @ ਬਿੱਟੂ ਵਾਸੀ ਤਲਵੰਡੀ ਸਲੇਮ ਹੈ ਜੋ ਉਕਤਾਨ ਨੇ ਮੇਰਾ ਫੋਨ ਖੋਹਿਆ ਹੈ ਇਨਾ ਖਿਲਾਫ ਕਾਰਵਾਈ ਕੀਤੀ ਜਾਵੇ
ਇਸ ਮੌਕੇ ਤੇ ਥਾਣਾ ਸਦਰ ਐਸਐਚਉ ਵਿਨੋਦ ਕੁਮਾਰ ਨੇ ਦੱਸਿਆ ਕਿ ਉਕਤ ਤਿੰਨੋਂ ਦੋਸ਼ੀਆਂ ਦੇ ਖਿਲਾਫ ਸ਼ਰੇ ਦਸਤ ਜ਼ੁਰਮ 379-B,34 ਆਈਪੀਐਸ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਇਨ੍ਹਾਂ ਕੋਲੋਂ ਹੋਰ ਵੀ ਚੋਰੀਆਂ ਦਾ ਖੁਲਾਸਾ ਹੋਣ ਦੀ ਉਮੀਦ ਹੈ

3 thoughts on “rhrp news-ਸਦਰ ਪੁਲਿਸ ਵੱਲੋਂ ਲੈਬ ਟੈਕਨੀਸ਼ੀਅਨ ਕੋਲੋਂ ਮੋਬਾਈਲ ਫੋਨ ਖੋਹ ਕੇ ਫਰਾਰ ਹੋਏ ਤਿੰਨ ਲੁਟੇਰੇ ਕਾਬੂ

Leave a Reply

Your email address will not be published. Required fields are marked *

error: Content is protected !!