rhrp news-ਡਿਊਟੀ ਦੌਰਾਨ ਕੋਰੋਨਾ ( ਕੋਵਿਡ -19 ) ਬਿਮਾਰੀ ਨਾਲ ਸਵਰਗਵਾਸ ਹੋਏ ਪੁਲਿਸ ਅਧਿਕਾਰੀ / ਕਰਮਚਾਰੀਆਂ ਦੇ ਕਾਨੂੰਨੀ ਵਾਰਸਾਂ ਨੂੰ 50 ਲੱਖ ਰੁਪਏ ਐਕਸਗਰੇਸ਼ੀਆ ਗਰਾਟ ਦੇਣ ਸਬੰਧੀ।

 


(ਜਸਕੀਰਤ ਰਾਜਾ/ਪਰਮਜੀਤ ਪਮਮਾ/ਵਿਵੇਕ)
ਡਿਊਟੀ ਦੌਰਾਨ ਕੋਰੋਨਾ ( ਕੋਵਿਡ -19 ) ਬਿਮਾਰੀ ਨਾਲ ਸਵਰਗਵਾਸ ਹੋਏ ਪੁਲਿਸ ਅਧਿਕਾਰੀ / ਕਰਮਚਾਰੀਆਂ ਦੇ ਕਾਨੂੰਨੀ ਵਾਰਸਾਂ ਨੂੰ 50 ਲੱਖ ਰੁਪਏ ਐਕਸਗਰੇਸ਼ੀਆ ਗਰਾਟ ਦੇਣ ਸਬੰਧੀ । ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਨਵੀਨ ਸਿੰਗਲਾ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ , ਜਲੰਧਰ ( ਦਿਹਾਤੀ ) ਜੀ ਨੇ ਦੱਸਿਆ ਕਿ ਇਸ ਜਿਨ੍ਹਾਂ ਦੇ ਪੁਲਿਸ ਅਧਿਕਾਰੀ ਲੇਟ ਸ੍ਰੀ ਵਰਿੰਦਰ ਪਾਲ ਸਿੰਘ ਪੀ.ਪੀ.ਐਸ ਉਪ – ਪੁਲਿਸ ਕਪਤਾਨ , ਸਬ – ਡਵੀਜਨ ਸ਼ਾਹਕੋਟ ਤਾਇਨਾਤ ਸਨ ਜਿਨ੍ਹਾਂ ਵੱਲੋਂ ਫੌਰਟ ਲਾਈਨ ਵਾਰੀਅਰ ਤੇ ਡਿਊਟੀ ਨਿਭਾਉਦੇ ਹੋਏ ਮਿਤੀ 09.02.2021 ਨੂੰ ਕਰੋਨਾ ਪੀੜਤ ਹੋ ਜਾਣ ਤੇ ਜੇਰੇ ਇਲਾਜ ਮਿਤੀ 14.03.2021 ਅਪੋਲੋ ਹਸਪਤਾਲ ਲੁਧਿਆਣਾ ਵਿਖੇ ਮੌਤ ਹੋ ਗਈ ਸੀ ਦੇ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਸਰਕਾਰ ਵੱਲੋਂ ਫੌਰਟ ਲਾਈਨ ਵਾਰੀਅਰ ਵਜੋ ਪੁਲਿਸ ਅਧਿਕਾਰੀ / ਕਰਮਚਾਰੀਆਂ ਨੂੰ ਦਿੱਤੀ ਸਲਾਘਾਯੋਗ ਸਹੂਲਤ ਦੇ ਸਨਮੁੱਖ ਉਹਨਾ ਦੀ ਧਰਮ ਪਤਨੀ ਸ੍ਰੀਮਤੀ ਨਵਨੀਤ ਕੌਰ ਨੂੰ 50 ਲੱਖ ਰੁਪਏ ਐਕਸਗਰੇਸ਼ੀਆ ਗਾਂਟ ਦਿੱਤੀ ਗਈ ਹੈ ।

Leave a Reply

Your email address will not be published. Required fields are marked *

error: Content is protected !!