ਭਵਾਨੀਗੜ੍ਹ ਸਬਜ਼ੀ ਰੇਹੜ੍ਹੀ ਵਾਲਿਆਂ ਵੱਲੋਂ ਸਬਜ਼ੀਆਂ ਸੁੱਟ ਕੇ ਕੀਤਾ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਗਟ ਕੀਤਾ

ਭਵਾਨੀਗੜ੍ਹ ( ਸਵਰਨ ਜਲਾਣ )
ਬਲਿਆਲ ਰੋਡ ਭਵਾਨੀਗੜ੍ਹ ਵਿਖੇ ਅੱਜ ਸਬਜ਼ੀ ਰੇਹੜ੍ਹੀ ਵਾਲਿਆਂ ਅਤੇ ਫਲਾਂ ਵਾਲਿਆਂ ਵੱਲੋਂ ਆਪਣਾ ਸਾਰਾ ਸਮਾਨ ਹੇਠਾਂ ਸੁੱਟ ਕੇ ਪੁਲੀਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਕੇ ਆਪਣਾ ਰੋਸ਼ ਪ੍ਰਗਟ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਦੌਰਾਨ ਰੇਹੜ੍ਹੀ ਵਾਲਿਆਂ ਨੇ ਦੱਸਿਆ ਕਿ ਕੱਲ੍ਹ ਸਾਡੇ ਬੰਦਿਆਂ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਧੱਕੇਸ਼ਾਹੀ ਵੀ ਕੀਤੀ ਗਈ ਅਤੇ ਉਹਨਾਂ ਦੇ ਉੱਪਰ ਹੱਥ ਵੀ ਚੁੱਕਿਆ ਗਿਆ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਾਨੂੰ ਦਿੱਤੇ ਸਮੇਂ ਵਿੱਚ ਤਬਦੀਲੀ ਕੀਤੀ ਜਾਵੇ ਤਾਂ ਜ਼ੋ ਅਸੀਂ ਆਪਣੀ ਸਬਜ਼ੀ ਅਤੇ ਫਲ ਵਗੈਰਾ ਵੇਚ ਕੇ ਆਪਣਾ ਗੁਜ਼ਾਰਾ ਕਰ ਸਕੀਏ। ਉਨ੍ਹਾਂ ਕਿਹਾ ਕਿ ਸਰਕਾਰ ਕੋਰੋਨਾ ਦੀ ਆੜ ਹੇਠ ਗਰੀਬਾਂ ਅਤੇ ਰੇਹੜ੍ਹੀ ਵਾਲਿਆਂ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਜ਼ੋ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ।
ਮੌਕੇ ਤੇ ਪਹੁੰਚੇ ਐਸ.ਐਚ.ਓ ਭਵਾਨੀਗੜ੍ਹ ਨੇ ਰੇਹੜ੍ਹੀ ਵਾਲਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਸ.ਡੀ.ਐਮ ਸਾਬ੍ਹ ਪਹੁੰਚ ਰਹੇ ਹਨ। ਉਨ੍ਹਾਂ ਦੀ ਮੁਲਾਕਾਤ ਕਰਵਾ ਦਿੱਤੀ ਜਾਵੇਗੀ। ਉਸਤੋਂ ਬਾਅਦ ਜੋ ਵੀ ਗੱਲਬਾਤ ਹੋਵੇਗੀ। ਉਸ ਨੂੰ ਅਮਲੀ ਰੂਪ ਦਿੱਤਾ ਜਾਵੇਗਾ।

One thought on “ਭਵਾਨੀਗੜ੍ਹ ਸਬਜ਼ੀ ਰੇਹੜ੍ਹੀ ਵਾਲਿਆਂ ਵੱਲੋਂ ਸਬਜ਼ੀਆਂ ਸੁੱਟ ਕੇ ਕੀਤਾ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਗਟ ਕੀਤਾ

Leave a Reply

Your email address will not be published. Required fields are marked *

error: Content is protected !!