ਭਾਕਿਯੂ ਏਕਤਾ ਉਗਰਾਹਾਂ ਦਿੱਲੀ ਵਿਖੇ ਸੰਘਰਸ਼ ਦੀ ਸਟੇਜ ਤੋਂ ਖਚਾ ਖਚ ਭਰੇ ਪੰਡਾਲ ਨੂੰ ਸੰਬੋਧਨ ਕਰਦਿਆਂ – ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ


ਨਵੀਂ ਦਿੱਲੀ  (ਸਵਰਨ ਜਲਾਣ)
ਲੋਕ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਆਲੇ-ਦੁਆਲੇ ਦੀਆਂ ਹੱਦਾਂ ‘ਤੇ ਚੱਲ ਰਹੇ ਅੰਦੋਲਨ ਅੰਦਰ ਟਿਕਰੀ ਬਾਰਡਰ ‘ਤੇ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ ਦੀ ਸ਼ੁਰੂਆਤ 1857 ਦੇ ਗਦਰ ਦੇ ਸ਼ਹੀਦਾਂ ਦੀਆ ਵਾਰਾ ਗਾਉਣ ਤੋਂ ਬਾਅਦ ਪਿੰਜਰਾ ਤੋੜ ਮੁਹਿੰਮ ਦੀ ਆਗੂ ਨਤਾਸ਼ਾ ਨਿਰਵਾਲ ਜੋ ਅੱਜ-ਕੱਲ੍ਹ ਯੂਪੀਏ ਦੇ ਝੂਠੇ ਕਾਨੂੰਨਾਂ ਤਹਿਤ ਜੇਲ੍ਹ ਵਿੱਚ ਬੰਦ ਕੀਤੀ ਹੋਈ ਹੈ ਦੇ ਪਿਤਾ ਲੋਕਪੱਖੀ ਕਾਰਕੁਨ ਪ੍ਰੋ ਮਹਾਂਵੀਰ ਨਿਰਵਾਲ ਦੀ ਹੋਈ ਦੁਖਦਾਈ ਮੌਤ ‘ਤੇ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕਰਨ ਤੋਂ ਕੀਤੀ ਗਈ।ਬਸੰਤ ਸਿੰਘ ਕੋਠਾਗੁਰੂ ਨੇ ਸਟੇਜ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਉਂਦਿਆ1857 ਦੇ ਗ਼ਦਰ ਦੀ ਭੂਮਿਕਾ ਬੰਨ੍ਹੀ।
ਖਚਾ ਖਚ ਭਰੇ ਪੰਡਾਲ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ 1857 ਦੇ ਗ਼ਦਰ ਦੀ ਸ਼ੁਰੁਆਤ ਮੇਰਠ ਦੀ ਛਾਉਣੀ ਤੋਂ ਹੋਈ।29 ਅਪ੍ਰੈਲ ਨੂੰ ਮੰਗਲ ਪਾਂਡੇ ਨਾਂ ਦੇ ਸਿਪਾਹੀ ਨੇ ਅੰਗਰੇਜ਼ ਅਫ਼ਸਰ ਦਾ ਕਤਲ ਕਰ ਕੇ ਇਸ ਲੜਾਈ ਦਾ ਮੁੱਢ ਬੰਨ੍ਹਿਆ। 24 ਅਪ੍ਰੈਲ ਨੂੰ ਮੇਰਠ ਦੀ ਛਾਉਣੀ ਵਿੱਚ ਫ਼ੌਜੀ ਅਫ਼ਸਰਾਂ ਤੋਂ ਬਾਗੀ ਹੋ ਕੇ ਪਰੇਡ ਕੀਤੀ ਗਈ ਇਸ ਪਰੇਡ ਵਿੱਚ 85 ਸੈਨਿਕਾਂ ਨੇ ਸ਼ਾਮੂਲੀਅਤ ਕੀਤੀ। 9 ਮਈ ਨੂੰ ਬਗ਼ਾਵਤ ਕਰਨ ਤੇ ਮੇਰਠ ਦੀ ਜੇਲ੍ਹ ਚ ਬੰਦ ਕੀਤਾ ਗਿਆ ਜਿਸ ਤੋਂ ਬਾਅਦ 10 ਮਈ ਨੂੰ ਜੇਲ੍ਹ ਤੋੜ ਕੇ 85 ਫ਼ੌਜੀਆਂ ਸਮੇਤ 500 ਕੈਦੀ ਹੋਰ ਛੁਡਵਾਏ ਗਏ।ਇਸ ਦੀ ਅਗਵਾਈ ਫ਼ੌਜੀ ਆਗੂ ਧੰਨ ਸਿੰਘ ਗੁੱਜਰ ਕਰ ਰਿਹਾ ਸੀ।
ਔਰਤ ਵਿੰਗ ਦੀ ਸੂਬਾ ਆਗੂ ਹਰਿੰਦਰ ਕੌਰ ਬਿੰਦੂ ਨੇ 1857 ਦੇ ਗ਼ਦਰ ਦੀ ਨਾਇਕਾ ਲਕਸ਼ਮੀ ਬਾਈ ਜਿਸ ਨੂੰ ਝਾਂਸੀ ਦੀ ਰਾਣੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਦੇ ਨਾਲ ਅਗਵਾਈ ਬੇਹਾਮ ਹਜ਼ਰਤ ਮਹਲ ਨੇ ਕੀਤੀ।ਅੰਗਰੇਜ਼ਾਂ ਦੇ ਬਣਾਏ ਹੋਏ ਕਾਲੇ ਕਾਨੂੰਨ ਜਿਸ ਪਰਿਵਾਰ ਦੇ ਬੱਚਾ ਪੈਦਾ ਨਹੀਂ ਹੁੰਦਾ ਸੀ ਉਸ ਦੀ ਜ਼ਮੀਨ ਸਿੱਧੀ ਸਰਕਾਰੀ ਖਾਤੇ ਵਿੱਚ ਜਾਂਦੀ ਸੀ।ਝਾਂਸੀ ਦੀ ਰਾਣੀ ਨੇ ਬੱਚਾ ਗੋਦ ਲਿਆ ਸੀ।ਅੰਗਰੇਜ਼ ਹਾਕਮ ਨੇ ਇਸ ਗੱਲ ਤੇ ਮਨਾਹੀ ਕੀਤੀ ਤਾਂ ਮਹਿਲਾ ਆਗੂ ਨੇ ਇਨ੍ਹਾਂ ਕਾਲੇ ਕਾਨੂੰਨਾਂ ਦਾ ਡਟ ਕੇ ਵਿਰੋਧ ਕੀਤਾ ਜਿਸ ਵਿੱਚ ਵੱਡੀ ਗਿਣਤੀ ਦਲਿਤ ਔਰਤਾਂ ਨੇ ਹਿੱਸਾ ਲਿਆ।ਇਸ ਲੜਾਈ ਵਿੱਚ ਵੱਖ ਵੱਖ ਰਿਆਸਤਾਂ ਦੇ ਰਾਜਿਆਂ ਨੇਜਿਵੇਂ ਟੀਪੂ ਸੁਲਤਾਨ,ਬਹਾਦਰ ਸ਼ਾਹ ਆਦਿ ਵਰਗਿਆਂ ਨੇ ਵੀ ਮਦਦ ਕੀਤੀ।
ਪਰਮਿੰਦਰ ਸਿੰਘ ਅਟਾਰੀ ਨੇ ਦੱਸਿਆ ਕਿ ਜੋ ਫ਼ੌਜੀ ਸੈਨਿਕ 1857 ਦੇ ਗ਼ਦਰ ਸਮੇਂ ਰਾਵੀ ਦਰਿਆ ਟੱਪ ਕੇ ਪੰਜਾਬ ਵਿੱਚ ਦਾਖ਼ਲ ਹੋਏ ਤਾਂ ਪਟਿਆਲਾ,ਨਾਭਾ,ਜੀਂਦ ਦੇ ਰਾਜਿਆਂ ਨੇ ਆਪਣੀਆਂ ਰਿਆਸਤਾਂ ਬਚਾਉਣ ਲਈ ਅੰਗਰੇਜ਼ਾਂ ਨਾਲ ਗਦਾਰ ਰੂਪੀ ਮਿਲਾਪ ਕਰਕੇ ਆਪਣੀਆਂ ਫੌਜਾਂ ਰਾਹੀ ਘੇਰ ਕੇ ਉਨ੍ਹਾਂ ਲੋਕ ਪੱਖੀ ਸੈਨਿਕਾਂ ਨੂੰ ਸ਼ਹੀਦ ਕਰਕੇ ਲਾਸ਼ਾਂ ਨੂੰ ਅਜਨਾਲੇ ਦੇ ਨੇੜੇ ਕਾਲੇ ਵਾਲੇ ਖੂਹ ਵਿੱਚ ਸੁੱਟ ਦਿੱਤਾ।ਪਹਿਲਾਂ ਦੀ ਤਰ੍ਹਾਂ ਅੱਜ ਵੀ ਗ਼ਦਾਰ ਲੋਕ ਹੀ ਰਾਜ ਸੱਤਾ ਦਾ ਆਨੰਦ ਮਾਣ ਰਹੇ ਹਨ
ਬਹਾਦਰ ਸਿੰਘ ਭੁਟਾਲ ਨੇ ਕਿਹਾ ਕਿ ਮੋਦੀ ਹਕੂਮਤ ਵੱਲੋਂ ਭਾਰਤ ਵਿੱਚ ਚਾਰ ਗਲਿਆਰੇ ਬਣਾਏ ਜਾ ਰਹੇ ਹਨ ਇੰਨਾਂ ਵਿੱਚੋਂ ਇੱਕ ਗਲਿਆਰਾ ਦਿੱਲੀ ਤੋਂ ਮੂੰਬਈ ਤੱਕ ਜਿਸ ਦੀ ਲੰਬਾਈ ਚੌੜਾਈ ਕ੍ਰਮਵਾਰ 1500 ਅਤੇ 300 ਕਿਲੋਮੀਟਰ ਹੈ ਅਤੇ ਦੂਜਾ ਗਲਿਆਰਾ ਪੰਜਾਬ ਦੇ ਸਾਹਨੇਵਾਲ ਤੋਂ ਪੱਛਮੀਂ ਬੰਗਾਲ ਤੱਕ ਜਾਏਗਾ।ਇਹ ਚਾਰੇ ਸਨਅਤੀ ਗਲਿਆਰੇ ਲੱਗਭਗ ਭਾਰਤ ਦੀ 65 % ਜਮੀਨ ਖੋ ਲੈਣਗੇ।ਇਸ ਤਰ੍ਹਾਂ ਜ਼ਮੀਨੀ ਰੁਜ਼ਗਾਰ ਖੋਹਣ ਦੀ ਤਿਆਰੀ ਹੋ ਚੁੱਕੀ ਹੈ।ਅੱਜ ਦੀ ਸਟੇਜ ਤੋਂ ਸੁਦਾਗਰ ਸਿੰਘ ਘੁਡਾਣੀ,ਗੁਰਦੇਵ ਸਿੰਘ ਕਿਸ਼ਨਪੁਰਾ,ਪੀ ਐਸ ਯੂ ( ਸ਼ਹੀਦ ਰੰਧਾਵਾ) ਦੇ ਆਗੂ ਅਮਿਤੋਜ ਸਿੰਘ ਨੇ ਵੀ ਸੰਬੋਧਨ ਕੀਤਾ।

Leave a Reply

Your email address will not be published. Required fields are marked *

error: Content is protected !!