Skip to content
- (ਵਿਵੇਕ/ਕੂਨਾਲ ਤੇਜੀ/ਪਰਮਜੀਤ ਪਮਮਾ/ਗੂਰਪਰੀਤ) ਮਿੰਨੀ ਲਾਕਡਾਊਨ ਚ ਪੰਜਾਬ ਪੁਲਸ ਦੀ ਇਕ ਵਾਰ ਫਿਰ ਗੁੰਡਾਗਰਦੀ ਵੇਖਣ ਨੂੰ ਮਿਲੀ ਹੈ। ਕਪੂਰਥਲਾ ਵਿਖੇ ਗਸ਼ਤ ‘ਤੇ ਨਿਕਲੇ ਪੰਜਾਬ ਪੁਲਸ ਮੁਲਾਜ਼ਮਾਂ ਨੇ ਰੇਹੜੀ ਵਾਲਿਆਂ ਦੀਆਂ ਸਬਜ਼ੀਆਂ ਚੁੱਕ-ਚੁੱਕ ਕੇ ਸੁੱਟ ਦਿੱਤੀਆਂ।ਕਪੂਰਥਲਾ ਵਿਖੇ ਐੱਸ. ਐੱਚ. ਓ. ਨਵਦੀਪ ਸਿੰਘ ਵੱਲੋਂ ਕੀਤੀ ਗਈ ਇਸ ਗੁੰਡਾਗਰਦੀ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ‘ਚ ਬਿਲਕੁਲ ਸਾਫ਼ ਦਿੱਸ ਰਿਹਾ ਹੈ ਕਿ ਕਿਵੇਂ ਗੱਡੀ ਵਿਚੋਂ ਐੱਸ. ਐੱਚ. ਓ. ਬਾਹਰ ਨਿਕਲਦੇ ਹਨ ਅਤੇ ਸਬਜ਼ੀ ਲਗਾ ਕੇ ਬੈਠੇ ਇਕ ਰੇਹੜੀ ਵਾਲੇ ਦੀ ਰੇਹੜੀ ਲੱਤਾਂ ਮਾਰਦੇ ਹੋਏ ਸਬਜ਼ੀਆਂ ਹੇਠਾਂ ਸੁੱਟ ਦਿੰਦੇ ਹਨ।
ਕਪੂਰਥਲਾ ਵਿਖੇ ਸੀਨੀਅਰ ਪੁਲਸ ਅਧਿਕਾਰੀ ਵੱਲੋਂ ਕੀਤੀ ਗਈ ਇਹ ਹਰਕਤ ਬੇਹੱਦ ਸ਼ਰਮਨਾਕ ਹੈ। ਐੱਸਐੱਚਓ ਦੀ ਇਸ ਹਰਕਤ ਨਾਲ ਖੇਤਰ ‘ਚ ਹੜਕੰਪ ਮਚ ਗਿਆ। ਇਸ ਦੌਰਾਨ ਕਿਸੇ ਨੇ ਇਸ ਦਾ ਵੀਡੀਓ ਬਣਾ ਕੇ ਇੰਟਰਨੈੱਟ ਮੀਡੀਆ ‘ਤੇ ਸ਼ੇਅਰ ਕਰ ਦਿੱਤਾ। ਵੀਡੀਓ ਵਾਇਰਲ ਹੋਣ ਤੋਂ ਬਾਅਦ ਐੱਸਐੱਸਪੀ ਕੰਵਰਦੀਪ ਕੌਰ ਨੇ ਤੁਰੰਤ ਕਾਰਵਾਈ ਕਰਦੇ ਹੋਏ ਐੱਸਐੱਚਓ ਨਵਦੀਪ ਸਿੰਘ ਨੂੰ ਬਦਲ ਦਿੱਤਾ। ਉਨ੍ਹਾਂ ਦੀ ਥਾਂ ਬਲਵਿੰਦਰ ਸਿੰਘ ਨੂੰ ਥਾਣਾ ਸਿਟੀ ਦਾ ਐੱਸਐੱਚਓ ਲਾਇਆ ਗਿਆ ਹੈ। ਬਾਅਦ ‘ਚ ਡੀਜੀਪੀ ਦਿਨਕਰ ਗੁਪਤਾ ਨੇ ਨਵਦੀਪ ਸਿੰਘ ਨੂੰ ਇਸ ਹਰਕਤ ਲਈ ਸਸਪੈਂਡ ਕਰ ਦਿੱਤਾ।
error: Content is protected !!