ਨਵਾਂਸ਼ਹਿਰ ਵਿੱਚ ਕੋਵਿਡ-19 ਦੀ(ਪਰਮਿੰਦਰ ਨਵਾਂਸ਼ਹਿਰ) ਚੱਲ ਰਹੀ ਦੂਜੀ ਖ਼ਤਰਨਾਕ ਲਹਿਰ ਕਾਰਣ ਸ਼ਹਿਰ ਵਿਚ ਕੋਰੋਨਾ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ, ਇਸ ਦੌਰਾਨ ਸ਼ਹਿਰ ਦੀਆਂ ਗਲੀਆਂ ‘ਚ ਘੁੰਮਦੇ ਹੋਏ ਉਥੇ ਮੌਜੂਦ ਬਜ਼ੁਰਗਾਂ ਨੂੰ ਕੋਰੋਨਾ ਸੰਕਟ ਵਿਚ ਆਪਣਾ ਬਚਾ ਕਰਨ ਅਤੇ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਨੂੰ ਕਿਹਾ ਅਤੇ ਹਲਕੇ ਵਿੱਚ ਲੋਕਾਂ ਨੂੰ ਮਿੱਲ ਰਹੀਆਂ ਸਿਹਤ ਸਹੂਲਤਾਂ ਦਾ ਵੀ ਜਾਇਜ਼ਾ ਲਿਆ। ਹਲਕੇ ਵਿੱਚ ਜਿਸ ਕਿਸੇ ਵੀ ਦਵਾਈ ਦੀ ਕਿੱਲਤ ਪੇਸ਼ ਆ ਰਹੀ ਉਸ ਨੂੰ ਵੀ ਪਹਿਲ ਦੇ ਅਧਾਰ ਤੇ ਦੂਰ ਕਰਨ ਲਈ ਅਸੀਂ ਪੂਰੀ ਤਰ੍ਹਾਂ ਯਤਨਸ਼ੀਲ ਹਾਂ। ਪਰਮਾਤਮਾ ਇਸ ਬਿਮਾਰੀ ਤੋਂ ਸਭਨਾ ਨੂੰ ਬਚਾਵੇ ਅਤੇ ਸਭ ਤੇ ਮਹਿਰ ਭਰਿਆ ਹੱਥ ਰੱਖੇ ‘ਤੇ ਤੰਦਰੁਸਤ ਸਿਹਤ ਬਖ਼ਸ਼ਿਸ ਕਰੇ, ਮੇਰੀ ਇਹੋ ਕਾਮਨਾ ਹੈ…