ਮੱਲਪੁਰ ਅੜੱਕਾਂ : (ਪਰਮਿੰਦਰ ਨਵਾਂਸ਼ਹਿਰ)
ਜੱਬੋਵਾਲ ‘ਚ ਤਿੰਨ ਦਿਨ ਤੋ ਪੀਣ ਵਾਲੇ ਪਾਣੀ ਦੀ ਬਹੁਤ ਹੀ ਸਮੱਸਿਆ ਬਣੀ ਹੋਈ ਹੈ। ਪੰਚ ਸੰਦੀਪ ਕੌਰ ਨੇ ਦੱਸਿਆ ਕੇ ਪਾਣੀ ਤਿੰਨ ਦਿਨ ਤੋ ਨਹੀਂ ਆਂ ਰਿਹਾ।ਪਿੰਡ ਵਾਸੀਆਂ ਨੇ ਦੱਸਿਆਂ ਕੇ ਪਾਣੀ ਵਾਲਾ ਪਾਈਪ ਕਿਸੇ ਭਾਰੀ ਵਾਹਣ ਨੇ ਦਬਾਕੇ ਕੇ ਤੋੜ ਦਿੱਤਾ ਹੈ। ਜਦੋਂ ਜਾ ਕਿ ਮੌਕੇ ਤੇ ਦੇਖਿਆਂ ਤਾ ਪਾਣੀ ਵਾਲਾ ਪਾਈਪ ਟੁੱਟਾ ਸੀ। ਜਿਸ ਨੂੰ ਦੋ ਦਿਨ ਤੋ ਠੀਕ ਕਰ ਰਹੇ ਸੀ। ਤਿੰਨ ਜਾਂ ਚਾਰ ਫੁੱਟ ਪਾਈਪ ਨੂੰ ਠੀਕ ਕਰਨ ਲਈ ਦੋ ਦਿਨ ਲਗਾਂ ਦਿੱਤੇ। ਬਹੁਤ ਹੀ ਸੁਸਤ ਗਤੀ ਨਾਲ ਕੰਮ ਕੀਤਾ ਜਾ ਰਿਹਾ। ਕਿਸੇ ਵੀ ਅਧਿਕਾਰੀ ਨਾਲ ਗੱਲ ਕਰ ਲਓ ਇੱਕ ਜੀ ਉਤਰ ਕੰਮ ਚਲਦਾ ਪਿਆ। ਜਲਦੀ ਠੀਕ ਹੋ ਜਾਣਾ । ਠੀਕ ਹੋਣ ਦੇ ਦਿਨ ਆਪ ਖ਼ੁਦ ਹੀ ਗਿਣਤੀ ਕਰ ਲਓ। ਪਾਣੀ ਦੀ ਸਮੱਸਿਆਵਾਂ ਤੋ ਤੰਗ ਆ ਕੇ ਪਿੰਡ ਵਾਸੀ ਟੂਟੀਆਂ ਦੇ ਕੁਨੈਕਸ਼ਨ ਕਟਵਾਉਣ ਲਈ ਮਜਬੂਰ ਹੋ ਗਏ। ਪਾਣੀ ਵਾਲੀ ਟੈਂਕੀ ਬਣੀ ਤਾ ਪਿੰਡ ਦੀ ਸੁਵਿਧਾ ਲਈ ਸੀ। ਪਰ ਅੱਜ ਬਣ ਗਈ ਦੁਬਿਧਾ। ਮੌਕੇ ਤੇ ਸੰਦੀਪ ਕੌਰ ਪੰਚ,ਦਲਜੀਤ ਕੌਰ,ਰਸ਼ਪਾਲ ਕੌਰ ਸੁਰਿੰਦਰ ਕੌਰ,ਹਾਜ਼ਰ ਸਨ।