ਜਲੰਧਰ (ਪਰਮਜੀਤ ਪਮਮਾ/ਕੂਨਾਲ ਤੇਜੀ/ਜਸਕੀਰਤ ਰਾਜਾ): ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਜੂਆ ਖੇਡ ਰਹੇ 4 ਜੁਆਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਇੰਚਾਰਜ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ, ਕਿ ਉਕਤ ਮੁਲਜ਼ਮ ਭਗਤ ਸਿੰਘ ਚੌਕ ਨੇੜੇ ਇਕ ਖਾਲੀ ਪਲਾਟ ’ਤੇ ਜੂਆ ਖੇਡ ਰਹੇ ਸਨ। ਪੁਲਿਸ ਨੇ ਮੁਲਜ਼ਮਾਂ ਕੋਲੋਂ 6700 ਰੁਪਏ ਨਕਦ ‘ਤੇ ਤਾਸ਼ ਦੇ 52 ਪੱਤਿਆਂ ਸਮੇਤ ਕਾਬੂ ਕਰ ਲਿਆ। ਉਹਨਾਂ ਦੀ ਪਛਾਣ ਮਹਿੰਦਰ ਸਿੰਘ ਅਜੀਤ ਨਗਰ, ਅੰਕਿਤ ਘਾਹ ਮੰਡੀ, ਪ੍ਰੇਮ ਲਾਲ ਰਸਤਾ ਮੁਹੱਲਾ, ਰਾਕੇਸ਼ ਕੁਮਾਰ ਨਿਵਾਸੀ ਸ਼ਿਵਨਗਰ ਨਾਗਰਾ ਵਜੋਂ ਹੋਈ ਹੈ।ਪੁਲਿਸ ਨੇ ਮੁਲਜ਼ਮ ਖਿਲਾਫ ਗੈਂਬਲ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ