(ਪਰਮਿੰਦਰ ਨਵਾਂਸ਼ਹਿਰ)
ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸੂਬੇ ਵਿੱਚ ਆ ਰਹੀਆਂ ਚੋਣਾਂ ਦੀ ਤਿਆਰੀ ਹੁਣ ਤੋਂ ਕਰਨ ਲੱਗ ਪਈ ਹੈ। ਇਸੇ ਨੂੰ ਲੈ ਕੇ ਪਿੰਡ ਪਿੰਡ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਆਪਣੀ ਪਾਰਟੀ ਵਿੱਚ ਵਾਧਾ ਕਰਦਿਆਂ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ। ਜਿਸ ਅਧੀਨ ਦੋਆਬਾ ਜ਼ੋਨ ਬੀ.ਸੀ.ਵਿੰਗ ਦੇ ਪ੍ਰਧਾਨ ਭਲਵਾਨ ਭੁਪਿੰਦਰ ਸਿੰਘ ਜਾਡਲਾ ਵੱਲੋਂ ਪਿੰਡ ਜੱਬੋਵਾਲ ਵਿਖੇ ਪਿੰਡ ਦੀ ਬੂਥ ਕਮੇਟੀ ਦਾ ਗਠਨ ਕੀਤਾ । ਜਿਸ ਵਿੱਚ ਸੀਨੀਅਰ ਆਗੂ ਦੋਆਬਾ ਜ਼ੋਨ ਬੀ.ਸੀ.ਵਿੰਗ ਦੇ ਵਾਇਸ ਪ੍ਰਧਾਨ ਰਸ਼ਪਾਲ ਸਿੰਘ ਦੇ ਗ੍ਰਹਿ ਵਿਖੇ ਪਿੰਡ ਵਾਸੀ ਮੀਟਿੰਗ ਵਿੱਚ ਸ਼ਾਮਲ ਹੋਏ। ਇਸ ਮੌਕੇ ਭਲਵਾਨ ਭੁਪਿੰਦਰ ਸਿੰਘ ਜਾਡਲਾ ਨੇ ਬੋਲਦਿਆਂ ਕਿਹਾ ਕਿ ਸ.ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਪਾਰਟੀ ਦੀਆਂ ਸਰਗਰਮੀਆਂ ਹੋਰ ਤੇਜ਼ ਕਰ ਦਿੱਤੀਆਂ ਗਈਆਂ ਹਨ। ਪੰਜਾਬ ਵਾਸੀਆਂ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲ ਹੋਰ ਰੁਝਾਨ ਵਧਦਾ ਨਜ਼ਰ ਆਉਂਦਾ ਹੈ । ਪੰਜਾਬ ਵਿੱਚ ਸੂਬੇ ਦਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਵੇਲੇ ਸਭ ਤੋਂ ਵੱਧ ਹੋਇਆ ਸੀ । ਨਵਾਂਸ਼ਹਿਰ ਨੂੰ ਨਵਾਂ ਬਣਾਉਣ ਵਿੱਚ ਸ਼੍ਰੋਮਣੀ ਅਕਾਲੀ ਦੀ ਦੇਣ ਹੈ। ਨਵਾਂਸ਼ਹਿਰ ਵਿੱਚ ਇੱਕ ਹੀ ਬਿਲਡਿੰਗ ਹੇਠਾਂ ਕਾਫ਼ੀ ਦਫ਼ਤਰ ਇਕੱਠੇ ਕੀਤੇ ਹਨ। ਇਸ ਬਿਲਡਿੰਗ ਦੀ ਉਸਾਰੀ ਵਿੱਚ ਹਲਕਾ ਇੰਚਾਰਜ ਸ.ਜਰਨੈਲ ਸਿੰਘ ਵਾਹਿਦ ਦੀ ਰਾਤ ਦਿਨ ਦੀ ਮਿਹਨਤ ਰੰਗ ਲੈ ਕੇ ਆਈ ਹੈ। ਪੰਜਾਬ ਤਰੱਕੀ ਦੀਆਂ ਲੀਹਾਂ ਤੇ ਸੀ। ਮੌਜੂਦਾ ਸਰਕਾਰ ਨੇ ਸਿਰਫ਼ ਤੇ ਸਿਰਫ਼ ਜਨਤਾ ਨੂੰ ਗੁੰਮ ਰਾਹ ਕੀਤਾ ਹੈ । ਸਾਰੇ ਵਰਗ ਕਾਂਗਰਸ ਦੀ ਸਰਕਾਰ ਤੋਂ ਬਹੁਤ ਪ੍ਰੇਸ਼ਾਨ ਹਨ। ਮੁੜ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਨ ਤੇ ਪੰਜਾਬ ਦਾ ਵਿਕਾਸ ਸੰਭਵ ਹੈ। ਜਾਡਲਾ ਨੇ ਕਿਹਾ ਕੇ ਕਣਕ ਦੀ ਕਾਫ਼ੀ ਲੰਮੇ ਸਮੇਂ ਤੋਂ ਲਿਫ਼ਟਿੰਗ ਨਹੀਂ ਹੋ ਰਹੀ ਬਹੁਤ ਹੀ ਜ਼ਿਆਦਾ ਕਣਕ ਖੁੱਲ੍ਹੇ ਅਸਮਾਨ ਦੇ ਵਿਚ ਪਈ ਹੈ। ਜਿਸ ਨੂੰ ਢੱਕਣ ਦਾ ਕੋਈ ਵੀ ਪੱਕਾ ਸਾਧਨ ਨਹੀਂ ਹੈ। ਉਨ੍ਹਾਂ ਦੱਸਿਆ ਕੇ ਮੰਡੀਆਂ ਵਿਚ ਖ਼ਰੀਦ ਕੀਤੀ ਗਈ ਕਣਕ ਦੀ ਲਿਫ਼ਟਿੰਗ ਨਾਲੋ-ਨਾਲ ਯਕੀਨੀ ਬਣਾਉਣ ਦੀ ਬਹੁਤ ਲੋੜ ਹੈ। ਇਸ ਮੌਕੇ ਰਸ਼ਪਾਲ ਸਿੰਘ ਵਾਇਸ ਪ੍ਰਧਾਨ,ਜਸਵਿੰਦਰ ਕੌਰ ਸਰਪੰਚ,ਬਲਵੀਰ ਸਿੰਘ,ਜੋਗਾ ਸਿੰਘ,ਕੁਲਦੀਪ ਸਿੰਘ,ਕਰਨੈਲ ਸਿੰਘ,ਹਰਬੰਸ ਸਿੰਘ,ਹਰਵਿੰਦਰ ਸਿੰਘ,ਸੰਦੀਪ ਕੁਮਾਰ,ਬਾਬਾ ਇੰਦਰਜੀਤ ਇੰਦਾ,ਰਾਣਾ ਨਰਦੇਵ ਸਿੰਘ,ਮੀਤ ਪ੍ਰਧਾਨ ਬੀ.ਸੀ.ਵਿੰਗ ਜੋਬਨ ਸਿੰਘ,ਪੰਚ ਰਵਿੰਦਰ ਸਿੰਘ,ਜਸਵੀਰ ਸਿੰਘ ਹਾਜ਼ਰ ਸਨ।