ਭਵਾਨੀਗੜ੍ਹ 25 ਅਪ੍ਰੈਲ ਸਵਰਨ ਜਲਾਣ
ਅੱਜ ਫੇਰ ਪਹਿਲਾਂ ਦੀ ਤਰ੍ਹਾਂ ਬੀਕੇਯੂ ਏਕਤਾ ਉਗਰਾਹਾਂ ਇਕਾਈ ਪਿੰਡ ਜਲਾਣ ਵੱਲੋਂ 24ਵਾਂ ਜਥਾ ਬਲਦੇਵ ਸਿੰਘ ਰਾਣੂ ਅਤੇ ਬੌਬੀ ਜਲਾਣ ਦੀ ਅਗਵਾਈ ਵਿੱਚ ਦਿੱਲੀ ਵੱਲ ਰਵਾਨਾ। ਬੌਬੀ ਜਲਾਣ ਨੇ ਦੱਸਿਆ ਕੀ ਇਸ ਵਾਰ ਸਾਡੇ ਬਹੁਤ ਹੀ ਸਤਿਕਾਰ ਯੋਗ ਸ੍ਰ ਮਾਲਵਿੰਦਰ ਸਿੰਘ ਰਾਣੂ ਜੋ ਪਹਿਲਾਂ ਤੋਂ ਹੀ ਕਿਸਾਨੀ ਪੱਖੀ ਹਨ। ਅਤੇ ਕਿਸਾਨੀ ਦੇ ਹੱਕਾਂ ਲਈ ਹਲਧਰ ਦੇ ਨਿਸ਼ਾਨ ਤੇ ਚੋਣਾਂ ਵੀ ਲੜ ਚੁੱਕੇ ਹਨ। ਪਰ ਹਾਲ ਦੀ ਘੜੀ ਸ੍ਰ ਮਾਲਵਿੰਦਰ ਸਿੰਘ ਰਾਣੂ ਅਮਰੀਕਾ ਵਿੱਚ ਰਹਿ ਰਹੇ ਹਨ। ਪਰ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਉਹ ਅਮਰੀਕਾ ਤੋਂ ਆਪਣੇ ਪਿੰਡ ਜਲਾਣ ਵਿਖੇ ਆਏ ਅਤੇ ਆਪਣੇ ਜਥੇ ਸਮੇਤ ਦਿੱਲੀ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਦਿੱਲੀ ਵੱਲ ਰਵਾਨਾ ਹੋਏ।
ਬੌਬੀ ਜਲਾਣ ਅਤੇ ਬਲਦੇਵ ਸਿੰਘ ਰਾਣੂ ਵੱਲੋਂ ਸਾਰੇ ਨਗਰ ਦਾ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਣ ਤੇ ਧੰਨਵਾਦ ਕੀਤਾ ਗਿਆ। ਖ਼ਾਸ ਕਰ ਉਹਨਾਂ ਵੀਰਾਂ ਭੈਣਾਂ ਦਾ ਜੋ ਜ਼ਮੀਨ ਨਾ ਹੋਣ ਤੇ ਆਪਣੇ ਜ਼ਮੀਰ ਲਈ ਕਿਸਾਨੀ ਸੰਘਰਸ਼ ਦਾ ਹਿੱਸਾ ਬਣੇ ਹਨ।
ਜਥੇ ਵਿੱਚ :- ਸ੍ਰ ਮਾਲਵਿੰਦਰ ਸਿੰਘ ਰਾਣੂ, ਸਿਕੰਦਰ ਸਿੰਘ ਢੰਡਾ, ਬਲਦੇਵ ਸਿੰਘ ਰਾਣੂ, ਮਨਜੀਤ ਸਿੰਘ ਰਾਣੂ, ਸੁਰਜੀਤ ਸਿੰਘ ਢੰਡਾ, ਬਲਦੇਵ ਸਿੰਘ, ਕਰਨੈਲ ਸਿੰਘ, ਸੋਹਣ ਸਿੰਘ ਸਾਬਕਾ ਫੌਜੀ, ਰਾਜ਼ੀ, ਪ੍ਰਿਤਪਾਲ ਸਿੰਘ ਰਾਣੂ, ਸੱਤਪਾਲ ਸਿੰਘ, ਸ਼ਾਮਲ ਹੋਏ।