ਬੀਕੇਯੂ ਏਕਤਾ ਉਗਰਾਹਾਂ ਇਕਾਈ ਪਿੰਡ ਜਲਾਣ ਵੱਲੋਂ 23ਵਾਂ ਜਥਾ ਦਿੱਲੀ ਰਵਾਨਾ -ਰਾਣੂ

 

ਭਵਾਨੀਗੜ੍ਹ 21 ਅਪ੍ਰੈਲ (ਸਵਰਨ ਜਲਾਣ)
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਪਿੰਡ ਜਲਾਣ ਵੱਲੋਂ 23ਵਾਂ ਜਥਾ ਬਲਦੇਵ ਸਿੰਘ ਰਾਣੂ ਅਤੇ ਪਰਮਜੀਤ ਸਿੰਘ ਰਾਣੂ ਦੀ ਅਗਵਾਈ ਵਿੱਚ ਦਿੱਲੀ ਨੂੰ ਰਵਾਨਾ ਹੋਇਆ। ਬਲਦੇਵ ਸਿੰਘ ਰਾਣੂ ਅਤੇ ਪਰਮਜੀਤ ਸਿੰਘ ਰਾਣੂ ਨੇ ਦੱਸਿਆ ਕਿ ਅਸੀਂ ਹਰ ਹਫਤੇ ਦਿੱਲੀ ਕਿਸਾਨੀ ਸੰਘਰਸ਼ ਵਿੱਚ ਪਿੰਡ ਜਲਾਣ ਤੋਂ ਜਥਾ ਰਵਾਨਾ ਕਰਦੇ ਹਾਂ ਅਤੇ ਇਹ ਸਿਲਸਿਲਾ ਉਦੋਂ ਤੱਕ ਚੱਲਦਾ ਰਹੇਗਾ। ਜਦੋਂ ਤੱਕ ਕੇਂਦਰ ਸਰਕਾਰ ਆਪਣੇ ਵੱਲੋਂ ਪਾਸ ਕੀਤੇ ਕਾਲ਼ੇ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਲੈਂਦੀ। ਉਨ੍ਹਾਂ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।
ਇਸ ਮੌਕੇ :- ਬਲਦੇਵ ਸਿੰਘ ਰਾਣੂ, ਪਰਮਜੀਤ ਸਿੰਘ ਰਾਣੂ, ਭਰਪੂਰ ਸਿੰਘ ਸੰਤੋਖਪੁਰਾ, ਅਵਤਾਰ ਸਿੰਘ ਗਿਆਨੀ, ਕੁਲਦੀਪ ਸਿੰਘ ਢੰਡਾ, ਕਾਲਾ ਸੇਠ, ਚਰਨਜੀਤ ਸਿੰਘ ਪ੍ਰਧਾਨ, ਪੁਸ਼ਪਿੰਦਰ ਸਿੰਘ ਜਲਾਣ, ਅਵਤਾਰ ਸਿੰਘ ਰਾਣੂ, ਪ੍ਰਿਤਪਾਲ ਸਿੰਘ ਰਾਣੂ, ਅਕਾਸ਼ਦੀਪ ਰਾਣੂ, ਆਦਿ ਮੌਜੂਦ ਸਨ।

Leave a Reply

Your email address will not be published. Required fields are marked *