(ਪਰਮਿੰਦਰ ਨਵਾਂਸ਼ਹਿਰ)ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ |18-4-2021ਦਿਨ ਐਤਵਾਰ ਨੂੰ ਪਿੰਡ ਨਾਰੰਗਵਾਲ ਕਲਾਂ ਜ਼ਿਲਾ ਲੁਧਿਆਣਾ ਵਿਖੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਯਾਦ ਵਿੱਚ ਅਖੰਡ ਕੀਰਤਨੀ ਸਮਾਗਮ ਰੱਖਿਆ ਗਿਆ, ਜਿਸ ਵਿੱਚ ਲੁਧਿਆਣਾ, ਤੇ ਹੋਰ ਵੀ ਵੱਖ ਵੱਖ ਪਿੰਡਾਂ ਸ਼ਹਿਰਾਂ ਤੋਂ ਆਏ ਸਿੰਘਾ ਨੇ ਕੀਰਤਨ ਕੀਤਾ, ਅੰਮ੍ਰਿਤ ਵੇਲੇ ਖਾਲਸਾ ਅਕਾਲ ਪੁਰਖ ਕੀ ਫੌਜ ਲੁਧਿਆਣਾ ਵਲੋਂ ਆਸਾ ਦੀ ਵਾਰ ਦਾ ਕੀਰਤਨ ਕੀਤਾ, ਇਸ ਤੋਂ ਉਪਰੰਤ ਭਾਈ ਸਾਹਿਬ ਭਾਈ ਰਣਧੀਰ ਸਿੰਘ ਕੀਰਤਨੀ ਜਥਾ ਪਿੰਡ ਨਾਰੰਗਵਾਲ ਦੇ ਬੱਚਿਆਂ ਵਲੋਂ ਇਕ ਘੰਟਾ ਕੀਰਤਨ ਕਰਨ ਦਾ ਸਮਾਂ ਮਿਲਿਆ.. ਸਵੇਰੇ ਤੋਂ ਲੈਕੇ ਸ਼ਾਮ ਤਕ ਕੀਰਤਨ ਕੀਤਾ ਗਿਆ, ਭਾਈ ਕਰਮਜੀਤ ਸਿੰਘ ਜੀ ਲੁਧਿਆਣਾ ਵਲੋਂ ਭਾਈ ਸਾਹਿਬ ਰਣਧੀਰ ਸਿੰਘ ਜੀ ਦੇ ਜੀਵਨ ਬਾਰੇ ਦਸਿਆ ਗਿਆ, ਕਿਥੇ ਜਾ ਕਿ ਪ੍ਰਚਾਰ ਕੀਤਾ ਕਿਵੇਂ ਕੀਰਤਨ ਕਰਦੇ ਸੀ, ਦੂਰੋ ਆਈ ਸੰਗਤ ਨੂੰ ਕਿਵੇਂ ਲੈ ਕਿ ਓਂਦੇ ਸੀ, ਧੰਨਵਾਦ ਕਰਮਜੀਤ ਸਿੰਘ ਜੀ ਦਾ ਜੋ ਹਰ ਸਮਾਗਮ ਤੇ ਸਾਨੂੰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਜੀਵਨ ਬਾਰੇ ਕੁਝ ਨਾ ਕੁਝ ਦਸੋ ਦੇ ਨੇ, ਗੁਰੁਸਾਹਿਬ ਜੀ ਇਸੇ ਤਰਾਂ ਕਿਰਪਾ ਬਣਾਏ ਰੱਖਣ ਗੁਰਬਾਣੀ ਕੀਰਤਨ ਨਾਲ ਜੋੜੀ ਰੱਖਣ..
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਕਿਰਨਪ੍ਰੀਤ ਕੌਰ ਖਾਲਸਾ