(ਪਰਮਿੰਦਰ)ਨਾਰੀ ਮੁਕਤੀ ਦਾਤਾ ਸਨ ਡਾ ਅੰਬੇਡਕਰ : ਬੀਬੀ ਜਸਵਿੰਦਰ ਕੌਰ ਅੱਜ ਪਿੰਡ ਜੱਬੋਵਾਲ ਵਿਖੇ ਭਾਰਤ ਰਤਨ ਡਾ ਬੀ ਆਰ ਅੰਬੇਡਕਰ ਜੀ ਦਾ 130ਵਾਂ ਜਨਮਦਿਨ ਮਨਾਇਆ ਗਿਆ। ਇਸ ਮੌਕੇ ਡਾ ਬੀ ਆਰ ਅੰਬੇਡਕਰ ਦੇ ਬੁੱਤ ਦੇ ਫੁੱਲ ਮਾਲਾਵਾ ਭੇਂਟ ਕੀਤੀਆਂ ਗਈਆਂ। ਪਿੰਡ ਦੀ ਸਰਪੰਚ ਬੀਬੀ ਜਸਵਿੰਦਰ ਕੌਰ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸੰਵਿਧਾਨ ਨਿਰਮਾਤਾ ਬਾਬਾ ਸਹਿਬ ਅੰਬੇਡਕਰ ਜੀ ਦਾ ਭਾਰਤ ਨੂੰ ਬਹੁਤ ਵੱਡੀ ਦੇਣ ਹੈ। ਓਹਨਾਂ ਵਲੋਂ ਲਿਖਿਆ ਹੋਇਆ ਸੰਵਿਧਾਨ ਸਾਰੇ ਵਰਗਾ ਲਈ ਸਮਾਨ ਹੈ।ਉਹ ਭਾਰਤ ਦੇ ਨਾਰੀ ਮੁਕਤੀ ਦਾਤਾ ਵੀ ਸਨ ਜਿਹਨਾਂ ਮਹਿਲਾਵਾਂ ਨੂੰ ਸਮਾਨ ਹੱਕ਼ ਦਿੱਤੇ।