ਨਾਭਾ 14 ਅਪ੍ਰੈਲ (ਸਵਰਨ ਜਲਾਣ)
ਭਾਰਤੀ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 130ਵੇੰ ਜਨਮ ਦਿਵਸ ਮੌਕੇ ਸਥਾਨਕ ਪਟਿਆਲਾ ਗੇਟ ਵਿਖੇ ਆਮ ਆਦਮੀ ਪਾਰਟੀ ਹਲਕਾ ਨਾਭਾ ਦੇ ਆਗੂ ਅਤੇ ਐਸ.ਸੀ ਵਿੰਗ ਪੰਜਾਬ ਦੇ ਜੁਆਇੰਟ ਸੈਕਟਰੀ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਵਿੱਚ ਆਪ ਵਲੰਟੀਅਰਾਂ ਵਲੋਂ ਬਾਬਾ ਸਾਹਿਬ ਜੀ ਦੇ ਬੁੱਤ ਤੇ ਫੁੱਲ ਮਾਲਾ ਭੇਂਟ ਕਰਕੇ ਉਨਾਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ। ਇਸ ਮੌਕੇ ਗੱਲਬਾਤ ਕਰਦਿਆ ਆਪ ਆਗੂ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਸੰਵਿਧਾਨ ਵਿੱਚ ਹਰ ਇੱਕ ਭਾਰਤੀ ਨੂੰ ਮਿਲੇ ਅਧਿਕਾਰ ਖੋਹ ਰਹੀਆਂ ਹਨ ਅਤੇ ਉਨਾਂ ਦੇ ਬਣਾਏ ਸੰਵਿਧਾਨ ਨੂੰ ਤੋੜਨ ਦੀਆਂ ਕੌਸਿਸਾਂ ਕੀਤੀਆਂ ਜਾ ਰਹੀਆ ਹਨ ਜਿਨਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਆਗੂ ਨਰਿੰਦਰ ਖੇੜੀਮਾਨੀਆ, ਸੁੱਖੀ ਢੀੰਡਸਾ, ਸਤਵੰਤ ਸਿੰਘ ਭੰਗੂ, ਧੀਰਜ ਠਾਕੁਰ, ਦੀਦਾਰ ਭੱਮ, ਬੰਟੀ ਧੀਮਾਨ, ਬਲਾਕ ਪ੍ਰਧਾਨ ਸੱਤਗੁਰ ਸਿੰਘ ਖਹਿਰਾ, ਰਾਜੂ ਦੁਲੱਦੀ, ਲਾਡੀ ਖਹਿਰਾ, ਰਣਜੀਤ ਸਿੰਘ ਜੱਜ, ਅਸੋਕ ਕੁਮਾਰ ਮੈਹਿਸ, ਬਲਵੀਰ ਸਿੰਘ ਲਾਡੀ, ਬਲਕਾਰ ਸਿੰਘ ਆਦਿ ਮੌਜੂਦ ਸਨ।