ਭੋਗਪੁਰ (ਜਸਕੀਰਤ ਰਾਜਾ/ਪਰਮਜੀਤ ਪਮਮਾ/ਕੂਨਾਲ ਤੇਜੀ/ਲਵਜੀਤ) ਡਾ . ਸੰਦੀਪ ਕੁਮਾਰ ਗਰਗ , ਆਈ.ਪੀ.ਐਸ , ਸੀਨੀਅਰ ਪੁਲਿਸ ਕਪਤਾਨ , ਜਲੰਧਰ ( ਦਿਹਾਤੀ ) ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ , ਪੁਲਿਸ ਕਪਤਾਨ ( ਇੰਨਵੈਸਟੀਗੇਸ਼ਨ ) ਅਤੇ ਸ੍ਰੀ ਹਰਿੰਦਰ ਸਿੰਘ ਮਾਨ , ਪੀ.ਪੀ.ਐਸ , ਉਪ ਪੁਲਿਸ ਕਪਤਾਨ ਸਬ – ਡਵੀਜਨ ਆਦਮਪੁਰ ਜੀ ਦੀ ਯੋਗ ਅਗਵਾਈ ਹੇਠ ਮਨਜੀਤ ਸਿੰਘ ਸਬ ਇੰਸਪੈਕਟਰ / ਮੁੱਖ ਅਫਸਰ ਥਾਣਾ ਭੋਗਪੁਰ ਦੀ ਨਿਗਰਾਨੀ ਹੇਠ ਵੱਡੀ ਸਫਲਤਾ ਹਾਸਲ ਕੀਤੀ⊂ । ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਹਰਿੰਦਰ ਸਿੰਘ ਮਾਨ , ਪੀ.ਪੀ.ਐਸ , ਉਪ ਪੁਲਿਸ ਕਪਤਾਨ ਸਬ – ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਇਹ ਮੁਕਦਮਾ S : ਮਨਜੀਤ ਸਿੰਘ ਮੁਖ ਅਫਸਰ ਭੋਗਪੁਰ ਵੱਲੋਂ ਦਰਜ ਰਜਿਸਟਰ ਕੀਤਾ ਗਿਆ ਕਿ ਉਹ ਸਮੇਤ ਸਾਥੀ ਕਰਮਚਾਰੀਆਂ ਦੇ ਬਾ ਸਵਾਰੀ ਸਰਕਾਰੀ ਗੱਡੀ ਦੇ ਬਾਏ ਨਾਕਾਬੰਦੀ ਅਤੇ ਚੈਕਿੰਗ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਨਾਕਾ ਕੁਰੇਸ਼ੀਆਂ ਮੌਜੂਦ ਸੀ ਕਿ ਮੁਖਬਰ ਖਾਸ ਨੇ ਹਾਜਰ ਆ ਕੇ ਇਤਲਾਹ ਦਿਤੀ ਮੁਹੰਮਦ ਇਲਆਸ ਪੁਤਰ ਗੁਲਾਮ ਮੁੰਹਮਦ ਵਾਸੀ ਖਾਨ ਅਵੰਤੀਪੁਰਤ ਥਾਣਾ ਅਵੰਤੀਪੁਰਾ ਜੋ ਕਿ ਟਰੱਕ ਨੰਬਰੀ JK22A8455 ਚਲਾਉਦਾ ਹੈ ਜਿਸ ਨਾਲ ਮੰਨਜੂਰ ਅਹਿਮਦ ਪੁੱਤਰ ਅਬਦੁਲ ਮਜੀਦ ਵਾਸੀ ਮਾਡੂਰਾ ਥਾਣਾ ਅਵੰਤੀਪੁਰਾ ਜੋ ਕਿ ਇਹ ਦੋਨੇ ਰਲ ਕੇ ਆਪਣੇ ਉਕਤ ਨੰਬਰੀ ਟਰੱਕ ਵਿੱਚ ਸ੍ਰੀ ਨਗਰ ਤੋਂ ਡੋਡੇ ਚੂਰਾ ਪੋਸਤ ਲੁਕਾ ਛੁਪਾ ਕੇ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦੇ ਹਨ ਜੇਕਰ ਇਸੀ ਜਗਾ ਪਰ ਯੋਜਨਾਬੰਦ ਤਰੀਕੇ ਨਾਲ ਨਾਕਾਬੰਦੀ ਕਰਕੇ ਜੰਮੂ ਸਾਈਡ ਵਲੋ ਆਉਣ ਵਾਲੇ ਟਰੱਕਾਂ ਦੀ ਚੈਕਿੰਗ ਕੀਤੀ ਜਾਵੇ ਤਾਂ ਇਹਨਾਂ ਪਾਸੋਂ ਭਾਰੀ ਮਾਤਰਾ ਵਿਚ ਡੋਡੇ ਚੂਰਾ ਪੋਸਤ ਬਰਾਮਦ ਹੋ ਸਕਦੇ ਜੋ ਇਤਲਾਹ ਭਰੋਸੇਯੋਗ ਹੋਣ ਕਰਕੇ Sl / SHO ਮਨਜੀਤ ਸਿੰਘ ਨੇ ਮਨ ਡੀ.ਐਸ.ਪੀ ਨੂੰ ਇਸ ਇਤਲਾਹ ਤੋਂ ਜਾਣੂ ਕਰਵਾਇਆਂ ਤੇ ਮੋਕੇ ਪਰ ਪੁਜਣ ਦੀ ਗੁਜਾਰਿਸ਼ ਕੀਤੀ । ਕੁੱਝ ਸਮੇ ਬਾਅਦ ਚੈਕਿੰਗ ਦੋਰਾਨ ਟਰੱਕ ਨੂੰ IK22A 8455 ਆਇਆ ਜਿਸ ਨੂੰ SHO ਨੇ ਰੁੱਕਣ ਦਾ ਇਸ਼ਾਰਾ ਕੀਤਾ ਤਾ ਟਰੱਕ ਨੂੰ ਡਰਾਈਵਰ ਨੇ ਟਰੱਕ ਨੂੰ ਨਾਕੇ ਤੋਂ ਤੇਜ਼ ਲੰਘਾਉਣ ਦੀ ਕੋਸ਼ਿਸ਼ ਕੀਤੀ ਤਾ ਸਾਥੀ ਕਰਮਚਾਰੀ ਦੀ ਮੱਦਦ ਨਾਲ ਟੱਕ ਨੂੰ ਰੋਕ ਕੇ ਡਰਾਇਵਰ ਸੀਟ ਪਰ ਬੈਠੇ ਵਿਅਕਤੀ ਦਾ ਨਾਮ ਪਤਾ ਪੁੱਛਿ ਤਾਂ ਉਸ ਨੇ ਆਪਣਾ ਨਾਮ ਮੁਹੰਮਦ ਇਲਆਸ ਪੁੱਤਰ ਗੁਲਾਮ ਮੁੰਹਮਦ ਵਾਸੀ ਖਾਨਕਾ ਅਵੰਤੀਪੁਰ ਥਾਣਾ ਅਵੰਤੀਪੁਰ ਪੁਲਵਾ , ਜੰਮੂ ਕਸ਼ਮੀਰ ਦੱਸਿਆ।ਡਰਾਇਵਰ ਸੀਟ ਤੇ ਨਾਲ ਬੈਠੇ ਵਿਅਕਤੀ ਨੇ ਆਪਣਾ ਨਾਮ ਮੰਨਜੂਰ ਅਹਿਮਦ ਪੁੱਤਰ ਅਬਦੁਲ ਮਜੀਦ ਵਾਸੀ ਮਾਡੂਰਾ ਥਾਣਾ ਅਵੰਤੀਪੁਰਾ ਪੁਲਵਾ , ਜੰਮੂ ਕਸ਼ਮੀਰ ਦੱਸਿਆ ਕਿ ਇੰਨੇ ਸਮੇਂ ਵਿੱਚ ਡੀ.ਐਸ.ਪੀ ਮੌਕਾ ਪਰ ਆ ਗਏ ਜਿੰਨ੍ਹਾਂ ਦੀ ਹਾਜਰੀ ਵਿੱਚ ਟਰੱਕ ਦੀ ਤਲਾਸ਼ੀ ਕੀਤੀ ਤਾਂ ਉਸ ਵਿੱਚੋਂ 8 ਬੋਰੇ ਪਲਾਸਟਿਕ ਵਜਨਦਾਰ ਬਰਾਮਦ ਹੋਏ ਜਿਸ ਦਾ ਵਜਨ ਫਰਸ਼ੀ ਕੰਡਾ ਪਰ ਹਰੇਕ ਬੋਰਾ 25/25 ਕਿਲੋਗ੍ਰਾਮ ਹੋਇਆਂ ਜਿਨਾ ਵਿੱਚ ਕੁੱਲ 200 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਬੁਮਾਦੇ ਹੋਏ ਜਿਸ ਨੂੰ ਫਰਦ ਰਾਂਹੀ ਕਬਜਾ ਪੁਲਿਸ ਵਿੱਚ ਲਿਆ ਗਿਆ ਅਤੇ ਜਿਸ ਤੇ ਮੁਨੂੰ 54 ਮਿਤੀ 13.04.21 ਅ / ਧ 15 – ਸੀ 461/85 ਐਨ.ਡੀ.ਪੀ.ਐਸ.ਐਕਟ ਥਾਣਾ ਭੋਗਪੁਰ ਦਰਜ ਰਜਿਸਟਰ ਕਰਕੇ ਦੋਸ਼ੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ । ਦੋਸ਼ੀਆਂ ਦੀ ਡੂੰਘਾਈ ਨਾਲ ਪੁੱਛ – ਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ । ਬਾਮਦਗੀ 1 ) 200 ਕਿਲੋ ਡੋਡੇ ਚੂਰਾ ਪੋਸਤ 2 ) ਇੱਕ ਟਰੱਕ ਨੰਬਰੀ IK – 22 – A – 8455