ਭਾਰਤ ਰਤਨ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ 130ਵਾਂ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ।

 

ਭਵਾਨੀਗੜ੍ਹ 14 ਅਪ੍ਰੈਲ ( ਸਵਰਨ ਜਲਾਣ )ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 130 ਵਾਂ ਜਨਮ ਦਿਨ ਬਹੁਜਨ ਸਮਾਜ ਪਾਰਟੀ ਦੇ ਸ਼ਹਿਰੀ ਪ੍ਰਧਾਨ ਸ੍ਰ ਹੰਸ ਰਾਜ ਨਫਰੀਆਂ ਜੀ ਦੀ ਸਰਪ੍ਰਸਤੀ ਹੇਠ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਸੈਕੜਿਆਂ ਦੀ ਗਿਣਤੀ ਬਸਪਾ ਵਰਕਰਾਂ ਅਤੇ ਆਗੂਆਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਜਰਨਲ ਸੈਕਟਰੀ ਪੰਜਾਬ ਸ੍ਰ ਰਣ ਸਿੰਘ ਮਹਿਲਾਂ ਨੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਪੂੰਜੀਵਾਦੀ ਨਿਜ਼ਾਮ ਦਾ ਖਾਤਮਾ ਕਰਨ ਵਾਲੀ ਬਹੁਜਨ ਸਮਾਜ ਪਾਰਟੀ ਹੀ ਅਜਿਹੀ ਇਕੋ ਇਕ ਪਾਰਟੀ ਹੈ। ਜੋ ਡਾ ਅੰਬੇਡਕਰ ਜੀ ਦੀ ਵਿਚਾਰਧਾਰਾ ਨਾਲ ਲੈਸ ਹੈ ਇਸ ਲਈ ਡਾ ਅੰਬੇਡਕਰ ਜੀ ਦੇ ਵਿਚਾਰਾਂ ਅਤੇ ਬਹੁਜਨ ਸਮਾਜ ਪਾਰਟੀ ਦੀਆਂ ਪੂੰਜੀਵਾਦੀ ਨਿਜ਼ਾਮ ਨੂੰ ਬਦਲਣ ਅਤੇ ਲੋਕ ਪੱਖੀ ਨੀਤੀਆਂ ਨੂੰ ਘਰ ਘਰ ਪਹੁੰਚਾਉਣਾ ਅੱਜ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਹੁਣ ਤੱਕ ਦੇਸ਼ ਅਤੇ ਪੰਜਾਬ ਚ ਰਾਜ ਕਰਨ ਵਾਲਿਆਂ ਸਰਮਾਏਦਾਰ ਪੱਖੀ ਸਿਆਸੀ ਪਾਰਟੀਆਂ ਨੇ ਸਾਡੇ ਦੇਸ਼ ਅਤੇ ਦੇਸ਼ਵਾਸੀਆਂ ਦਾ ਬੇੜਾ ਗ਼ਰਕ ਕਰ ਕੇ ਰੱਖ ਦਿੱਤਾ ਹੈ।

ਇਸ ਲਈ ਜੇਕਰ ਅਸੀਂ ਦੇਸ਼ ਚ ਅਮਨ-ਸ਼ਾਂਤੀ ,ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣਾ , ਦੇਸ਼ ਨੂੰ ਤਰੱਕੀ ਵੱਲ ਅਤੇ ਜਨਤਾ ਨੂੰ ਖੁਸ਼ਹਾਲ ਵੇਖਣਾ ਚਾਹੁੰਦੇ ਹਾਂ ਤਾਂ ਸਾਨੂੰ ਤਾਨਾਸ਼ਾਹੀ ਅਤੇ ਰਜਵਾੜਾਸ਼ਾਹੀ ਪਾਰਟੀਆਂ ਦਾ ਖਹਿੜਾ ਛੱਡ ਕੇ ਬਹੁਜਨ ਸਮਾਜ ਪਾਰਟੀ ਦਾ ਲੜ ਫੜਨਾ ਹੀ ਪਵੇਗਾ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੋਰਾ ਲਾਲ, ਦਰਸ਼ਨ ਸਿੰਘ ਨਦਾਮਪੁਰ, ਹਰਪਾਲ ਸਿੰਘ ਨਰੈਣ ਗੜ , ਸੁਖਜੀਤ ਸਿੰਘ ਫੱਗੂਵਾਲਾ ਬਘੇਲ ਸਿੰਘ, ਮਹਿੰਦਰ ਸਿੰਘ ,ਮਾ ਹਰਬੰਸ ਸਿੰਘ, ਜਥੇਦਾਰ ਜਸਪਾਲ ਸਿੰਘ,ਹੈਰੀ ਸਿੰਘ,ਜੱਸ ਸਿੰਘ,ਸਹਿਲ ਸਿੰਘ ,ਮੋਹਿਤ , ਖੂਸ਼ੀ ਸਿੰਘ, ਹਾਕਮ ਸਿੰਘ, ਜਗਤਾਰ ਸਿੰਘ,ਕਰਮ ਜੀਤ ਪੇਂਟਰ,ਭੈਣ ਮਨਦੀਪ ਕੌਰ, ਮਾਤਾ ਅਮਰ ਕੌਰ, ਗੁਰਪ੍ਰੀਤ ਅਤੇ ਬੋਲੀ ਕੌਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

Leave a Reply

Your email address will not be published. Required fields are marked *

error: Content is protected !!