ਬਰਨਾਲਾ ( ਸਵਰਨ ਜਲਾਣ)
ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਦਿਨੋਂ ਦਿਨ ਵਧ ਰਹੀਆਂ ਬਿਜਲੀ ਦੀਆਂ ਕੀਮਤਾਂ ਦੇ ਵਿਰੁੱਧ 7 ਅਪ੍ਰੈਲ ਤੋਂ ਵੱਡਾ ਜਨ ਅੰਦੋਲਨ ਸ਼ੁਰੂ ਕਰਕੇ ਕੈਪਟਨ ਸਰਕਾਰ ਨੂੰ ਮਜ਼ਬੂਰ ਕੀਤਾ ਜਾਵੇਗਾ ਕਿ ਉਹ ਦਿੱਲੀ ਦੀ ਤਰਜ ਉਤੇ ਪੰਜਾਬ ਦੇ ਲੋਕਾਂ ਨੂੰ ਵੀ ਮੁਫਤ ਬਿਜਲੀ ਦੇਵੇ।
ਬਰਨਾਲਾ ਦੇ ਜਿਲਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਅੱਜ ਮਹਿੰਗਾਈ ਦੇ ਦੌਰ ਵਿੱਚ ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਚਲਦਿਆਂ ਦਿਨੋਂ ਦਿਨ ਵਧਦੇ ਬਿਜਲੀ ਕੀਮਤਾਂ ਨੇ ਲੋਕਾਂ ਦਾ ਜਿਉਣਾ ਹੋਰ ਦੁਭਰ ਕਰ ਦਿੱਤਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਦੀਆਂ ਕੀਮਤਾਂ ਘਟਾਉਣ ਦੀ ਬਜਾਏ ਦਿਨੋਂ ਦਿਨ ਵਧਾ ਰਹੀ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਬਿਜਲੀ ਬਿੱਲਾਂ ਨੂੰ ਲੈ ਕੇ ਪੰਜਾਬ ਭਰ ਵਿੱਚ ਇਕ ਜਨ ਅੰਦੋਲਨ ਸ਼ੁਰੂ ਕਰੇਗੀ, ਜਿਸ ਰਾਹੀਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਬਿਜਲੀ ਕੀਮਤਾਂ ਘਟਾਉਣ ਲਈ ਮਜ਼ਬੂਰ ਕਰ ਦਿੱਤਾ ਜਾਵੇਗਾ। ਇਹ ਅੰਦੋਲਨ ਹਰ ਗਲੀ, ਹਰ ਪਿੰਡ, ਸ਼ਹਿਰ, ਕਸਬੇ ਤੱਕ ਪਹੁੰਚੇਗਾ। ਉਨਾਂ ਕਿਹਾ ਕਿ ਸਾਡੇ ਵਾਲੰਟੀਅਰ, ਵਰਕਰ ਘਰ-ਘਰ ਜਾ ਕੇ ਬਿਜਲੀ ਬਿੱਲਾਂ ਸਬੰਧੀ ਜਾਣਕਾਰੀ ਲੈਣ। ਉਨਾਂ ਕਿਹਾ ਕਿ ਪਹਿਲਾਂ ਅਕਾਲੀ ਦਲ ਦੀ ਸਰਕਾਰ ਅਤੇ ਹੁਣ ਕਾਂਗਰਸ ਨੇ ਆਪਣੇ ਨਿੱਜੀ ਹਿੱਤਾਂ ਨੂੰ ਰੱਖਦੇ ਹੋਏ ਪ੍ਰਾਈਵੇਟ ਕੰਪਨੀਆਂ ਨਾਲ ਮਹਿੰਗੇ ਮਹਿੰਗੇ ਸਮਝੌਤੇ ਕੀਤੇ ਗਏ ਹਨ।
ਗੁਰਦੀਪ ਬਾਠ ਨੇ ਕਿਹਾ ਕਿ ਪੰਜਾਬ ਵਿਚ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਫਿਰ ਵੀ ਮਹਿੰਗੀ ਬਿਜਲੀ ਦਿੱਤੀ ਜਾ ਰਹੀ ਹੈ, ਜਦੋਂ ਕਿ ਦਿੱਲੀ ਵਿੱਚ ਆਪਣਾ ਕੋਈ ਥਰਮਲ ਨਹੀਂ ਬਾਹਰੋ ਬਿਜਲੀ ਖਰੀਦਕੇ ਵੀ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਲੋਕਾਂ ਨੂੰ ਮੁਫਤ ਬਿਜਲੀ ਦੇ ਰਹੀ ਹੈ। ਉਨਾਂ ਕਿਹਾ ਕਿ ਦਿੱਲੀ ਦੇ ਵਾਂਗ ਮੁਫਤ ਬਿਜਲੀ ਦੀ ਮੰਗ ਨੂੰ ਲੈ ਕੇ ਪੰਜਾਬ ਵਿੱਚ ਅੰਦੋਲਨ ਸ਼ੁਰੂ ਕੀਤਾ ਜਾਵੇਗਾ
ਦੂਜੇ ਪਾਸੇ ਪੰਜਾਬ ਸਰਕਾਰ ਲੋਕਾਂ ਨੂੰ ਲੁੱਟਕੇ ਨਿੱਜੀ ਕੰਪਨੀਆਂ ਨੂੰ ਸਰਕਾਰੀ ਖਜ਼ਾਨਾ ਲੁਟਾ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ 7 ਅਪ੍ਰੈਲ ਤੋਂ ਹਰ ਜ਼ਿਲੇ, ਹਰ ਪਿੰਡ, ਹਰ ਬਲਾਕ, ਹਰ ਸ਼ਹਿਰ, ਹਰ ਗਲੀ ਵਿੱਚ ਬਿੱਲ ਸਾੜੇਗੀ ਅਤੇ ਕੈਪਟਨ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਏਗੀ, ਕਿ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਲੋਕਾਂ ਨੂੰ ਮੁਫਤ ਬਿਜਲੀ ਦੇ ਰਹੀ ਹੈ ਅਤੇ ਕੈਪਟਨ ਸਰਕਾਰ ਬਿਜਲੀ ਰਾਹੀਂ ਲੋਕਾਂ ਨੂੰ ਲੁਟ ਰਹੀ ਹੈ।
ਇਸ ਮੌਕੇ :- ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਬਾਠ, ਜ਼ਿਲਾ ਸਕੱਤਰ ਤਰਸੇਮ ਸਿੰਘ ਕਾਹਨੇਕੇ, ਲਾਭ ਸਿੰਘ ਉੱਗੋਕੇ, ਮਾਸਟਰ ਪ੍ਰੇਮ, ਜ਼ਿਲਾ ਸੋਸ਼ਲ ਮੀਡੀਆ ਪ੍ਰਧਾਨ ਰਵੀ ਢਿੱਲਵਾਂ, ਬਲਾਕ ਪ੍ਰਧਾਨ ਤੇਜਿੰਦਰ ਸਿੰਘ ਢਿੱਲਵਾਂ, ਪ੍ਰਗਟ ਸਿੰਘ ਧੂਰਕੋਟ, ਜੱਸੀ ਕਾਲੇਕੇ, ਗੁਰਸੇਵਕ ਸਿੰਘ ਥਿੰਦ, ਜ਼ਿਲਾ ਦਫਤਰ ਇੰਚਾਰਜ ਮਾਸਟਰ ਭੋਲਾ ਸਿੰਘ,ਸੰਜੀਵ ਕੁਮਾਰ, ਭਗਵਾਨ ਧੌਲਾ, ਕਰਮਜੀਤ ਸਿੰਘ ਜਵੰਦਾ, ਸਤਨਾਮ ਅਸਪਾਲ ਕਲਾਂ,ਨਾਨੂ ਬਾਜਵਾ,ਐੱਮ.ਸੀ. ਰੁਪਿੰਦਰ ਸੀਤਲ ਬੰਟੀ, ਰੋਹਿਤ ਉਸੋ, ਰੱਜਤ ਬਾਂਸਲ, ਐੱਸ.ਪੀ. ਗੁਪਤਾ, ਰਾਮ ਤੀਰਥ ਮੰਨਾ, ਲਵਪ੍ਰੀਤ ਦੀਵਾਨਾ, ਮਾਸਟਰ ਭੋਲਾ ਸਿੰਘ, ਆਦਿ ਮੌਜੂਦ ਸਨ