rhrp news(ਪਰਮਜੀਤ ਪਮਮਾ/ਕੂਨਾਲ ਤੇਜੀ/ਜਸਕੀਰਤ ਰਾਜਾ)
ਪੰਜਾਬ ਦੇ ਮੁੱਖ ਮੰਤਰੀ ਨੇ ਛੱਬੀ ਦਿਨ ਪਹਿਲਾਂ ਪੰਜਾਬ ਦੀਆਂ ਔਰਤਾਂ ਨੂੰ ਫ੍ਰੀ ਬੱਸ ਦਾ ਸਫ਼ਰ ਕਰਨ ਦਾ ਏਲਾਨ ਕੀਤਾ ਸੀ। ਜਿਸ ਦੀ ਸ਼ੁਰੂਆਤ ਅੱਜ ਪਹਿਲੀ ਅਪ੍ਰੈਲ ਤੋਂ ਹੋਈ ਹੈ। ਮਹਿਲਾਵਾਂ ਪੰਜਾਬ ਵਿਚ ਕਿਤੇ ਵੀ ਮੁਫ਼ਤ ਵਿੱਚ ਯਾਤਰਾ ਕਰ ਸਕਦੀਅ ਹਨ। ਬੱਸ ਵਿੱਚ ਕੰਡਕਟਰ ਉਨ੍ਹਾਂ ਤੋਂ ਕਿਰਾਇਆ ਨਹੀਂ ਵਸੂਲੇਗਾ, ਬਲਕਿ ਉਨ੍ਹਾਂ ਦਾ ਆਧਾਰ ਕਾਰਡ, ਵੋਟਰ ਕਾਰਡ, ਲਾਇਸੈਂਸ ਜਾਂ ਹੋਰ ਕੋਈ ਪੰਜਾਬ ਵਾਸੀ ਹੋਣ ਦਾ ਪਹਿਚਾਣ ਪੱਤਰ ਹੀ ਲਵੇਗਾ। ਇਹ ਟਿਕਟ ਜੋ ਤੁਸੀਂ ਵੇਖ ਰਹੇ ਹੋ, ਇਹ ਪਟਿਆਲਾ ਤੋਂ ਨਾਭੇ ਤੱਕ ਦੇ ਸਫ਼ਰ ਦੀ ਟਿਕਟ ਹੈ। ਜੋ ਕਿ ਇਕ ਮਹਿਲਾ ਦੇ ਸਫ਼ਰ ਲਈ ਦਿੱਤੀ ਗਈ ਹੈ ਤੇ ਉਸ ਦਾ ਕਿਰਾਇਆ ਓਪਨ ਸ਼ਾਪ ਛਪਿਆ ਹੋਇਆ ਹੈ ਜ਼ੀਰੋ। ਇਹ ਸੂਬੇ ਦੀਆਂ ਮਹਿਲਾਵਾਂ ਲਈ ਇਕ ਵੱਡਾ ਤੋਹਫ਼ਾ ਹੈ। ਪੀਆਰਟੀਸੀ, ਪਨਬੱਸ ਅਤੇ ਰੋਡਵੇਜ਼ ਦੀਆਂ ਸੂਬੇ ਦੀਆਂ ਲਗਪਗ ਇੱਕ 1.31 ਕਰੋੜ ਔਰਤਾਂ ਨੂੰ ਫ੍ਰੀ ਬੱਸ ਸਫ਼ਰ ਦਾ ਫ਼ਾਇਦਾ ਦਵੇਗੀ। ਇਸ ਦਾ ਸਭ ਤੋਂ ਵੱਧ ਫ਼ਾਇਦਾ ਉਨ੍ਹਾਂ ਮਹਿਲਾਵਾਂ ਜਾਂ ਵਿਦਿਆਰਥਣਾਂ ਨੂੰ ਹੋਏਗਾ ਜਿਨ੍ਹਾਂ ਨੂੰ ਰੋਜ਼ ਬੱਸ ਰਾਹੀਂ ਆਪਣੇ ਕੰਮਾਂਕਾਰਾਂ ਤੇ ਜਾਂ ਸਕੂਲ ਕਾਲਜ ਜਾਣਾ ਹੁੰਦਾ ਹੈ। ਪਰ ਇਹ ਸਰਕਾਰੀ ਬੱਸ ਦੀ ਫਰੀ ਯਾਤਰਾ ਸੂਬੇ ਦੀ ਸਰਹੱਦ ਦੇ ਅੰਦਰ ਹੀ ਮਿਲੇਗੀ। ਜੇਕਰ ਪੰਜਾਬ ਤੋਂ ਬਾਹਰ ਜਾਣਾ ਹੋਵੇਗਾ ਤਾਂ ਸਰਹੱਦ ਤੋਂ ਅੱਗੇ ਦੀ ਟਿਕਟ ਮਹਿਲਾ ਯਾਤਰੀ ਨੂੰ ਖਰੀਦਣੀ ਪਵੇਗੀ। ਇਸ ਤੋਂ ਇਲਾਵਾ ਏਸੀ ਵਾਲਵੋ ਨਿੱਜੀ ਬੱਸਾਂ ਵਿੱਚ ਇਹ ਸੁਵਿਧਾ ਲਾਗੂ ਨਹੀਂ ਹੋਵੇਗੀ।