(ਜਸਕੀਰਤ ਰਾਜਾ/ਪਰਮਜੀਤ ਪਮਮਾ)
ਸ੍ਰੀ ਰਣਬੀਰ ਸਿੰਘ ਖੱਟੜਾ , ਆਈ.ਪੀ.ਐਸ , ਇੰਸਪੈਕਟਰ ਜਨਰਲ ਪੁਲਿਸ , ਜਲੰਧਰ ਰੇਂਜ ਜਲੰਧਰ ਅੱਜ ਮਿਤੀ 31.03.2021 ਨੂੰ ਸੇਵਾ – ਨਿਵਿਰਤ ਹੋਏ ਹਨ । ਇਹਨਾਂ ਨੇ ਮਿਤੀ 06.05.1990 ਨੂੰ ਬਤੌਰ ਡੀ.ਐਸ.ਪੀ ਰੈਂਕ ਤੋਂ ਆਪਣੀ ਸਰਵਿਸ ਪੰਜਾਬ ਪੁਲਿਸ ਵਿੱਚ ਸ਼ੁਰੂ ਕੀਤੀ ਸੀ । ਇਨ੍ਹਾਂ ਨੇ ਮਹਿਕਮਾ ਪੁਲਿਸ ਵਿੱਚ ਤਕਰੀਬਨ 31 ਸਾਲ ਆਪਣੀ ਸਰਵਿਸ ਬਹੁਤ ਹੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਈ ਹੈ । ਇਹਨਾਂ ਨੇ ਆਪਣੀ ਸਰਵਿਸ ਦੌਰਾਨ ਬਹੁਤ ਅਹਿਮ ਅਦਿਆਂ ਤੇ ਸੇਵਾ ਨਿਭਾਈ ਹੈ ਜਿਵੇਂ ਕਿ ਬਤੌਰ ਐਸ.ਐਸ.ਪੀਜ਼ , ਤਰਨਤਾਰਨ , ਮਜੀਠਾ , ਬਟਾਲਾ , ਰੋਪੜ , ਸ੍ਰੀ ਮੁਕਤਸਰ ਸਾਹਿਬ , ਸ਼ਹੀਦ ਭਗਤ ਸਿੰਘ ਨਗਰ , ਪਟਿਆਲਾ ਅਤੇ ਫਤਿਹਗੜ੍ਹ ਸਾਹਿਬ , ਇਸ ਤੋਂ ਇਲਾਵਾ ਡੀ.ਆਈ.ਜੀ , ਬਠਿੰਡਾ ਰੇਂਜ , ਫਿਰੋਜ਼ਪੁਰ ਰੇਂਜ , ਲੁਧਿਆਣਾ ਰੇਂਜ ਅਤੇ ਹੁਣ ਬਤੌਰ ਇੰਸਪੈਕਟਰ ਜਨਰਲ ਪੁਲਿਸ , ਜਲੰਧਰ ਰੇਂਜ ਜਲੰਧਰ ਵਿਖੇ ਸੇਵਾ ਨਿਭਾਈ । ਇਹਨਾਂ ਨੇ ਆਪਣੀ ਸਰਵਿਸ ਦੌਰਾਨ ਬਹੁਤ ਸ਼ਲਾਘਾਯੋਗ ਕੰਮ ਕੀਤੇ ਹਨ । ਇਸ ਵਿਦਾਇਗੀ ਰਿਟਾਇਰਮੈਂਟ ਪਾਰਟੀ ਮੌਕੇ ਤੇ ਸ੍ਰੀ ਸੁਰਿੰਦਰ ਕੁਮਾਰ ਕਾਲੀਆ , ਆਈ.ਪੀ.ਐਸ. , ਆਈ.ਜੀ.ਪੀ / ਪੀ.ਏ.ਪੀ , ਸ੍ਰੀ ਗੁਰਪ੍ਰੀਤ ਸਿੰਘ ਭੁੱਲਰ , ਆਈ.ਪੀ. ਐਸ , ਕਮਿਸ਼ਨਰ ਪੁਲਿਸ , ਜਲੰਧਰ , ਸ੍ਰੀ ਸੰਦੀਪ ਕੁਮਾਰ ਗਰਗ , ਆਈ.ਪੀ.ਐਸ. ਐਸ.ਐਸ.ਪੀ , ਜਲੰਧਰ – ਦਿਹਾਤੀ , ਸ੍ਰੀਮਤੀ ਕੰਵਰਦੀਪ ਕੌਰ , ਆਈ.ਪੀ.ਐਸ. ਐਸ.ਐਸ.ਪੀ , ਕਪੂਰਥਲਾ , ਸ਼੍ਰੀ ਨਵਜੋਤ ਸਿੰਘ ਮਾਹਲ , ਪੀ.ਪੀ.ਐਸ. ਐਸ.ਐਸ.ਪੀ , ਹੁਸ਼ਿਆਰਪੁਰ ਅਤੇ ਸਮੂਹ ਦਫ਼ਤਰ ਸਟਾਫ ਮੌਜੂਦ ਸਨ ।