ਪੀ.ਏ.ਪੀ. ਗੇਟ ਨੰਬਰ 3 ‘ਤੇ ਫਾਇਰਿੰਗ ਕਰਕੇ ਪੁਲਿਸ ਮੁਲਾਜ਼ਮ ਮਾਰਿਆ ਗਿਆ

ਜਲੰਧਰ: -(ਪਰਮਜੀਤ ਪਮਮਾ/ਕੂਨਾਲ ਤੇਜੀ/ਜਸਕੀਰਤ ਰਾਜਾ) ਜਲੰਧਰ ਵਿੱਚ ਫਾਇਰਿੰਗ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੀ.ਏ.ਪੀ ਗੇਟ ਨੰਬਰ 3 ‘ਤੇ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ। ਪੁਲਿਸ ਘਟਨਾ ਦੀ ਜਾਂਚ ਲਈ ਮੌਕੇ ‘ਤੇ ਪਹੁੰਚ ਗਈ ਹੈ। ਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ ਵਜੋਂ ਹੋਈ ਹੈ ਜੋ ਪੀਏਪੀ 27 ਬਟਾਲੀਅਨ ਵਿੱਚ ਏਐਸਆਈ ਵਜੋਂ ਤਾਇਨਾਤ ਸੀ। ਆਈਜੀ ਐਸ ਕੇ ਕਾਲੀਆ, ਕਮਾਂਡੈਂਟ ਮਨਜੀਤ ਸਿੰਘ, ਏਸੀਪੀ ਜਲੰਧਰ ਕੈਂਟ ਮੇਜਰ ਸਿੰਘ ਅਤੇ ਐਸਐਚਓ ਕੈਂਟ ਅਜੈਬ ਸਿੰਘ ਮੌਕੇ ’ਤੇ ਮੌਜੂਦ ਹਨ ਜੋ ਕੇਸ ਦੀ ਜਾਂਚ ਕਰ ਰਹੇ ਹਨ। ਮ੍ਰਿਤਕਾਂ ਕੋਲੋਂ ਇਕ ਸਰਕਾਰੀ ਰਿਵਾਲਵਰ ਵੀ ਬਰਾਮਦ ਕੀਤੀ ਗਈ ਹੈ।

Leave a Reply

Your email address will not be published. Required fields are marked *

error: Content is protected !!