(ਪਰਮਿੰਦਰ)ਅੱਜ ਪਿੰਡ ਮਾਣੇਵਾਲ ਚੌਧਰੀ ਦਰਸ਼ਨ ਲਾਲ ਮੰਗੂਪੁਰ ਜੀ ਦੇ ਸਪੁੱਤਰ ਚੌਧਰੀ ਅਜੇ ਮੰਗੂਪੁਰ ਜੀ ਵਲੋਂ ਗ੍ਰਾਮ ਪੰਚਾਇਤ ਮਾਣੇਵਾਲ ਨੂੰ ਸੋਲਰ ਪਾਵਰ ਸਿਸਟਮ ਲਈ 2 ਲੱਖ ਰੁਪਏ ਤੇ ਗ੍ਰਾਮ ਪੰਚਾਇਤ ਮੁੱਤੋ ਮੰਡ ਨੂੰ ਧਰਮਸ਼ਾਲਾ ਲਈ 1ਲੱਖ ਰੁਪਏ ਦੇ ਚੈੱਕ ਦਿੱਤੇ।ਇਸ ਮੌਕੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸਰਪੰਚ ਹੀਰਾ ਖੇਪੜ ਜੀ, ਸੰਦੀਪ ਨਿੱਘੀ ਲੰਬੜਦਾਰ, ਸਰਪੰਚ ਬਲਜਿੰਦਰ ਸਿੰਘ ਯੂਥ ਪ੍ਰਧਾਨ, ਕੁਲਵਿੰਦਰ ਮੰਡ ਸੋਸ਼ਲ ਮੀਡੀਆ ਇੰਚਾਰਜ ਕਾਂਗਰਸ, ਸੋਨੂੰ ਚੌਧਰੀ,ਦੇਸ਼ ਰਾਜ ਵਾਈਸ ਚੇਅਰਮੈਨ, ਬਲਾਕ ਪ੍ਰਧਾਨ ਸਰਪੰਚ ਮੋਹਣ ਲਾਲ ਸੰਧੂ,ਚੌਧਰੀ ਹੰਸ ਰਾਜ,ਦੇਵ ਰਾਜ ਸੰਧੂ,ਦੌਲਤ ਰਾਮ, ਹਰਬੰਸ ਸਿੰਘ, ਸੁਖਦੇਵ ਪੰਚ,ਬੂਟਾ ਸਿੰਘ, ਇੰਦਰਪ੍ਰੀਤ ਸਿੰਘ, ਸੁੱਚਾ ਸਿੰਘ, ਪ੍ਰੇਮ ਸਿੰਘ ਮੰਡ,ਮਦਨ ਸਿੰਘ ਮੰਡ, ਡਾਕਟਰ ਪਵਨ, ਭੁਪਿੰਦਰ ਪਾਲ, ਜਗਦੀਪ ਸਿੰਘ, ਮਹਿੰਦਰ ਸਿੰਘ, ਗੁਰਮੀਤ ਸਿੰਘ,ਸਵਰਨ ਸਿੰਘ, ਬਖਸ਼ੀਸ਼ ਸਿੰਘ, ਮਲਕੀਤ ਸਿੰਘ, ਅਰਵਿੰਦਰ ਸਿੰਘ, ਬਲਵੀਰ ਸਿੰਘ, ਰਵਿੰਦਰ, ਬਲਵਿੰਦਰ, ਮਨਦੀਪ, ਹੀਰਾ, ਗੁਰਪ੍ਰੀਤ ਆਦਿ ਹਾਜ਼ਰ ਰਹੇ। ਪਿੰਡ ਵਾਸੀਆਂ ਨੇ ਚੌਧਰੀ ਸਾਹਿਬ ਜੀ ਦਾ ਧੰਨਵਾਦ ਕੀਤਾ।