(ਜੋਗਿੰਦਰ)
ਦੇਸ਼ ਦੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੀ ਮਾਰ ਦੇਣ ਵਾਲੀ ਅਤੇ ਹਰ ਇੱਕ ਸੂਬੇ ਨੂੰ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਦੀ ਵਿਉਂਤਬੰਦੀ ਕਰਨ ਵਾਲੀ ਮੋਦੀ ਸਰਕਾਰ ਦਾ ਤਾਨਾਸ਼ਾਹੀ ਰਵਈਆ ਰੁਕਣ ਦਾ ਨਾਮ ਨਹੀ ਲੈ ਰਿਹਾ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮੀਡੀਆ ਨਾਲ ਗੱਲਬਾਤ ਕਰਦਿਆਂ ਆਪ ਆਗੂ ਨਰਿੰਦਰ ਕੌਰ ਭਰਾਜ ਨੇ ਕੀਤਾ ਉਨ੍ਹਾਂ ਕਿਹਾ ਕਿ ਮੋਦੀ ਦੇ ਤਾਨਾਸ਼ਾਹੀ ਰਵਈਏ ਦੀ ਤਾਜਾ ਉਦਾਹਰਣ ਦਿੱਲੀ ਦੀ ਕੇਜਰੀਵਾਲ ਸਰਕਾਰ ਤੇ ਦਿੱਲੀ ਕੌਮੀ ਰਾਜਧਾਨੀ ਖੇਤਰ ਸਰਕਾਰ ਸੋਧ ਬਿੱਲ 2021 GNCTD ਕਾਨੂੰਨ ਪਾਸ ਕਰਨਾ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਦੀ ਆਪ ਸਰਕਾਰ ਤੇ ਇਹ ਤਲਵਾਰ ਕਿਸਾਨੀ ਸੰਘਰਸ਼ ਦਾ ਸ਼ਾਥ ਦੇਣ ਕਰਕੇ ਲਟਕੀ ਹੈ ਕਿਉਂਕਿ ਕਿਸਾਨਾਂ ਨਾਲ ਖੜਨ ਵਾਲਾ ਹਰ ਵਿਅਕਤੀ ਮੋਦੀ ਦੇ ਤਾਨਾਸ਼ਾਹੀ ਰਵਈਏ ਦਾ ਸ਼ਿਕਾਰ ਹੋ ਰਿਹਾ ਹੈ ,ਪਰ ਆਮ ਆਦਮੀ ਪਾਰਟੀ ਹਮੇਸ਼ਾ ਕਿਸਾਨਾ ਨਾਲ ਸੀ ਅਤੇ ਕਿਸਾਨਾ ਨਾਲ ਖੜੇਗੀ।
ਇਸ ਕਾਨੂੰਨ ਤਹਿਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲੋਂ ਜਿਆਦਾ ਪਾਵਰਾ ਦਿੱਲੀ ਦੇ ਉਪ ਰਾਜਪਾਲ ਕੋਲ ਹੋਣਗੀਆਂ, ਉਪ ਰਾਜਪਾਲ ਮੋਦੀ ਅਤੇ ਅਮਿਤ ਸਾਹ ਦੀ ਬੋਲੀ ਬਿਨਾਂ ਕੋਈ ਬੋਲ ਨਹੀ ਬੋਲ ਸਕਦੇ ।
ਬੀਜੇਪੀ ਦਿੱਲੀ ਵਿੱਚ ਹੋਈ ਆਪਣੀ ਵੱਡੀ ਹਾਰ ਨੂੰ ਬਰਦਾਸ਼ਤ ਨਾ ਕਰਦਿਆਂ ਮੋਦੀ ਅਤੇ ਅਮਿਤ ਸਾਹ ਦੀ ਜੋੜੀ ਵੱਲੋਂ ਦਿੱਲੀ ਸਰਕਾਰ ਦੇ ਚੰਗੇ ਕਾਰਜਕਾਲ ਅਤੇ ਚੰਗੇ ਕਾਰਜਕਾਲ ਤੋਂ ਖੁਸ਼ ਜਨਤਾ ਖਿਲਾਫ ਇਹ ਕਾਨੂੰਨ ਪਾਸ ਕਰਨਾ ਅਤਿ ਨਿੰਦਣਯੋਗ ਹੈ ਅਤੇ ਲੋਕਤੰਤਰ ਦਾ ਘਾਣ ਹੈ ਲੋਕਾਂ ਵੱਲੋਂ ਚੁਣੀ ਸਰਕਾਰ ਨਾਲ ਅਜਿਹਾ ਕਰਨਾ ਲੋਕਾਂ ਦੇ ਫੈਸਲੇ ਦੇ ਉਲਟ ਹੈ ਅਤੇ ਲੋਕਾਂ ਦਾ ਅਪਮਾਨ ਕਰਨਾ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਇਸ ਚਾਲ ਤਹਿਤ ਹਰ ਇੱਕ ਸੂਬੇ ਤੋ ਉਸ ਦੇ ਅਧਿਕਾਰ ਖੋਹਣ ਦੇ ਰਾਹ ਤੁਰ ਪਈ ਜੋ ਕਿ ਸਾਡੇ ਦੇਸ਼ ਲਈ ਘਾਤਕ ਸਿੱਧ ਹੋਵੇਗਾ।
ਇਸ ਮੌਕੇ ਉਨ੍ਹਾਂ ਨਾਲ ਆਪ ਆਗੂ ਰਾਜਿੰਦਰ ਸਿੰਘ ਗੋਗੀ, ਹਰਦੀਪ ਸਿੰਘ ਤੂਰ,ਅਵਤਾਰ ਤਾਰੀ, ਮਨਦੀਪ ਸਿੰਘ ਲੱਖੇਵਾਲ ਹਾਜ਼ਰ ਰਹੇ।