ਭਵਾਨੀਗੜ੍ਹ (ਸਵਰਨ ਜਲਾਣ)
ਅੱਜ ਦੋਧੀ ਯੂਨੀਅਨ ਬਲਾਕ ਭਵਾਨੀਗੜ੍ਹ ਦੀ ਮੀਟਿੰਗ ਡੇਰਾ ਬਾਬਾ ਪੋਥੀ ਵਾਲੇ ਜੀ ਭਵਾਨੀਗੜ੍ਹ ਵਿਖੇ ਹੋਈ। ਜਿਸ ਵਿੱਚ ਪ੍ਰਧਾਨ ਭੁਪਿੰਦਰ ਸਿੰਘ ਕਾਕੜਾ ਵੱਲੋਂ 26/3/2021 ਨੂੰ ਕਿਸਾਨਾਂ ਜੱਥੇਬੰਦੀਆਂ ਵੱਲੋਂ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ। ਇਸ ਮੀਟਿੰਗ ਵਿੱਚ ਸਾਰੇ ਦੋਧੀ ਅਤੇ ਡੇਅਰੀ ਵਾਲੇ ਹਾਜ਼ਰ ਰਹੇ। ਅਤੇ ਪ੍ਰਧਾਨ ਭੁਪਿੰਦਰ ਸਿੰਘ ਵੱਲੋਂ ਸਾਰੇ ਦੋਧੀ ਡੇਅਰੀ ਵਾਲੇ ਵੀਰਾਂ ਨੂੰ ਬੇਨਤੀ ਕੀਤੀ ਗਈ ਕੀ ਮੀਤੀ 26/3/2021 ਨੂੰ ਦੁੱਧ ਦੀ ਸਪਲਾਈ ਬਿਲਕੁੱਲ ਬੰਦ ਰਹੇਗੀ ਅਤੇ ਭਵਾਨੀਗੜ੍ਹ ਦੀਆਂ ਸਾਰੀਆਂ ਡੇਅਰੀ ਵੀ ਬੰਦ ਰਹਿਣਗੀਆ। ਇਸ ਮੌਕੇ ਉਹਨਾਂ ਨੇ ਕਿਹਾ ਕਿ ਜੋ ਵੀ ਦੋਧੀ ਵੀਰ ਦੁੱਧ ਦੀ ਸਪਲਾਈ ਕਰੇਗਾ। ਉਹ ਆਪਣੇ ਕੰਮ ਦਾ ਆਪ ਜੁਮੇਵਾਰ ਹੋਵੇਗਾ।
ਇਸ ਮੌਕੇ ਉਨ੍ਹਾਂ ਦੇ ਨਾਲ :- ਅਜੈਬ ਸਿੰਘ ਖਜ਼ਾਨਚੀ, ਕੁਲਵਿੰਦਰ ਸਿੰਘ, ਨਰੈਣ ਸ਼ਰਮਾ, ਹਰਜਿੰਦਰ ਸਿੰਘ, ਗੁਰਦੀਪ ਸਿੰਘ, ਸੁਖਦੀਪ ਸਿੰਘ, ਅਮਨਦੀਪ ਸਿੰਘ, ਸੁਲਤਾਨ ਖਾਂ, ਰੁਸਤਮ ਖਾਂ, ਰਘੁਬੀਰ ਸਿੰਘ, ਕਰਮ ਸਿੰਘ, ਕਰਸਿੰਦਰ ਸਿੰਘ, ਮੌਜੂਦ ਸਨ । ਉਨ੍ਹਾਂ ਸਾਰਿਆਂ ਨੇ ਕਿਹਾ ਕਿ ਕਿਸਾਨ ਜੱਥੇਬੰਦੀਆਂ ਦਾ ਪੂਰਾ ਸਾਥ ਦਿੱਤਾ ਜਾਵੇਗਾ । ਉਸ ਤੋਂ ਬਾਅਦ ਸਾਰੇ ਦੋਧੀ ਅਤੇ ਡੇਅਰੀ ਵਾਲੇ ਵੀਰਾਂ ਦਾ ਪ੍ਰਧਾਨ ਭੁਪਿੰਦਰ ਸਿੰਘ ਵੱਲੋਂ ਧੰਨਵਾਦ ਕੀਤਾ ਗਿਆ।