ਕਾਲਾਝਾੜ ਟੋਲ ਪਲਾਜ਼ਾ ਉੱਪਰ ਲਗਾਤਾਰ 173ਵੇਂ ਦਿਨ ਵੀ ਧਰਨੇ ਜਾਰੀ

ਭਵਾਨੀਗੜ੍ਹ ( ਸਵਰਨ ਜਲਾਣ)
ਬੀ ਕੇ ਯੂ ਉਗਰਾਹਾਂ , ਜਿਲਾ ਸੰਗਰੂਰ ਦੇ ਬਲਾਕ ਭਵਾਨੀਗੜ੍ਹ ਵੱਲੋਂ ਕਾਲਝਾੜ ਟੋਲ ਪਲਾਜ਼ਾ ਅਤੇ ਰਿਲਾਇੰਸ ਪੰਪ ਬਾਲਦ ਵਿਖੇ ਬਲਾਕ ਪ੍ਰਧਾਂਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਧਰਨੇ 173 ਵੇ ਦਿਨ ਵੀ ਜਾਰੀ ਹਨ|

ਬੀਕੇਯੂ ਏਕਤਾ ਉਗਰਾਹਾਂ ਦੀ ਸਟੇਜ ਤੋਂ ਅੱਜ ਦਾ ਦਿਨ ਸ਼ਹੀਦ ਏ ਆਜ਼ਮ ਭਗਤ ਸਿੰਘ , ਰਾਜਗੁਰੂ ਅਤੇ ਸੁਖਦੇਵ ਨੂੰ ਸਮਰਪਤ ਕੀਤਾ ਗਿਆ ਅਤੇ ਓਨਾ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ । ਅੱਜ ਦੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਤੇ ਸਾਮਰਾਜੀ ਬਹੁਕੌਮੀ ਕੰਪਨੀਆਂ ਦੇ ਸੁਪਰ ਮੁਨਾਫਿਆਂ ਦੀ ਗਰੰਟੀ ਲਈ ਮੌਜੂਦਾ ਖੇਤੀ ਕਾਨੂੰਨ ਲਿਆਂਦੇ ਗਏ ਹਨ ਜ਼ੋ ਪਹਿਲਾਂ ਹੀ ਬੁਰੀ ਤਰ੍ਹਾਂ ਲੁੱਟੇ ਜਾ ਰਹੇ ਕਿਰਤੀ ਕਿਸਾਨਾਂ ਦੀ ਲੁੱਟ ਨੂੰ ਹੋਰ ਤੇਜ਼ ਕਰਨ ਦਾ ਸਾਧਨ ਬਣਨਗੇ। । ਉਹਨਾਂ ਖੇਤੀ ਕਾਨੂੰਨਾਂ ਦੀ ਵਾਪਸੀ , ਸਾਰੇ ਰਾਜਾਂ ਵਿੱਚ ਸਾਰੀਆਂ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ਉੱਤੇ ਸਰਕਾਰੀ ਖਰੀਦ ਦੀ ਸੰਵਿਧਾਨਕ ਗਾਰੰਟੀਕਰਨ , ਸਰਵਜਨਕ ਜਨਤਕ ਵੰਡ ਪ੍ਰਣਾਲੀ ਨੂੰ ਕਾਨੂੰਨੀ ਮਾਨਤਾ ਦੇਣ ਵਰਗੀਆਂ ਮੰਗਾਂ ਦੀ ਪ੍ਰਾਪਤੀ ਲਈ ਸ਼ਹੀਦਾਂ ਤੋਂ ਪ੍ਰੇਰਨਾ ਲੈਕੇ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਉਹਨਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਮੌਜੂਦਾ ਅੰਦੋਲਨ ਦੀ ਸਫਲਤਾ ਤੋਂ ਇਲਾਵਾ ਲੁੱਟ ਜ਼ਬਰ ਤੋਂ ਮੁਕਤੀ ਲਈ ਸੰਗਰਾਮ ਜ਼ਾਰੀ ਰੱਖਣ ਅਤੇ ਆਗੂਆਂ ਨੇ ਕਿਹਾ ਕਿ ਸਾਨੂੰ ਵੀ ਸਾਡੇ ਮਹਾਨ ਸ਼ਹੀਦ ਸਰਦਾਰ ਭਗਤ ਸਿੰਘ ਤੋਂ ਸੇਧ ਲੈਕੇ ਇਨਕਲਾਬ ਜਿੰਦਾਬਾਦ ਅਤੇ ਸਾਮਰਾਜਵਾਦ ਮੁਰਦਾਬਾਦ ਦਾ ਨਾਹਰਾ ਬੁਲੰਦ ਕਰਨਾ ਚਾਹੀਦਾ ਹੈ ਅਤੇ ਸਾਮਰਾਜਵਾਦ ,ਕਾਰਪੋਰੇਟੀਕਰਨ ਅਤੇ ਨਿਜੀਕਰਨ ਦਾ ਡਟਵਾਂ ਵਿਰੋਧ ਕਰਨਾ ਚਾਹੀਦਾ ਹੈ ਅਤੇ ਨਾਲ ਹੀ ਓਹਨਾ ਵੱਲੋਂ ਤਿੰਨੇ ਕਾਲੇ ਖੇਤੀ ਕ਼ਾਨੂਨ ਅਤੇ ਦੋਨੋ ਬਿੱਲ ਖਤਮ ਹੋਣ ਤੱਕ ਸੰਗਰਸ਼ ਜਾਰੀ ਰੱਖਣ ਦਾ ਵੀ ਐਲਾਨ ਕੀਤਾ ਗਿਆ |
ਇਸ ਮੌਕੇ ਉੱਘੇ ਲੋਕ ਗਾਇਕ ਮਿੱਠੂ ਕਿਲਾਭਰੀਆਂ ਵੱਲੋਂ ਆਪਣੇ ਲੋਕ ਪੱਖੀ ਗੀਤ ਪੇਸ਼ ਕੀਤੇ ਗਏ ।ਅੱਜ ਦੇ ਇਕੱਠ ਨੂੰ ਸੁਖਦੇਵ ਸਿੰਘ ਘਰਾਚੋਂ, ਮੋਹਿੰਦਰ ਸਿੰਘ ਲੱਖੇਵਾਲ, ਮੇਵਾ ਸਿੰਘ ਕਾਲਝਾੜ ਆਦਿ ਨੇ ਵੀ ਸੰਬੋਧਨ ਕੀਤਾ।

Leave a Reply

Your email address will not be published. Required fields are marked *

error: Content is protected !!