ਪਟਿਆਲਾ 22 ਮਾਰਚ ਸਵਰਨ ਜਲਾਣ
ਜ਼ਿਲ੍ਹਾ ਪਟਿਆਲਾ ਦੇ ਪਿੰਡ ਬਰਸਟ ਵਿੱਚ ਹਲਕਾ ਵਿਧਾਇਕ ਸਮਾਣਾ ਕਾਕਾ ਰਾਜਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਬਰਸਟ ਵਿੱਚ ਐਲ.ਈ.ਡੀ ਲਾਈਟਾਂ ਲਗਾਈਆਂ ਗਈਆਂ। ਸਰਪੰਚ ਮੀਨਾ ਗੁਪਤਾ ਦੇ ਪਤੀ ਅਨਿਲ ਕੁਮਾਰ ਕੇ ਨੇ ਦੱਸਿਆ ਕਿ ਕਾਕਾ ਰਾਜਿੰਦਰ ਸਿੰਘ ਜੀ ਨੇ ਸਾਨੂੰ ਇਹ ਭਰੋਸਾ ਵੀ ਦਿੱਤਾ ਕਿ ਪਿੰਡ ਵਿੱਚ ਜੋ ਕੰਮ ਹੋਣ ਵਾਲੇ ਹਨ ਜਾਂ ਅਧੂਰੇ ਰਹਿ ਗਏ ਹਨ। ਉਨ੍ਹਾਂ ਨੂੰ ਬਹੁਤ ਹੀ ਜਲਦ ਨੇਪਰੇ ਚਾੜ੍ਹਿਆ ਜਾਵੇਗਾ। ਸਮੂਹ ਨਗਰ ਨਿਵਾਸੀ ਅਤੇ ਗ੍ਰਾਮ ਪੰਚਾਇਤ ਪਿੰਡ ਬਰਸਟ ਵੱਲੋਂ ਪ੍ਰੈੱਸ ਰਾਹੀਂ ਹਲਕਾ ਵਿਧਾਇਕ ਸਮਾਣਾ ਕਾਕਾ ਰਾਜਿੰਦਰ ਸਿੰਘ ਜੀ ਦਾ ਧੰਨਵਾਦ ਕੀਤਾ।
ਇਸ ਮੌਕੇ – ਸੈਕਟਰੀ ਪਵਨ ਕੁਮਾਰ, ਸਰਪੰਚ ਮੀਨਾ ਗੁਪਤਾ ਪਤਨੀ ਅਨਿਲ ਕੁਮਾਰ, ਨਾਇਬ ਸਿੰਘ ਮੈਂਬਰ, ਕੁਲਵਿੰਦਰ ਸਿੰਘ, ਜਸਵਿੰਦਰ ਕੌਰ, ਗਿਆਨ ਕੌਰ, ਦਲਵੀਰ ਸਿੰਘ, ਸੂਬਾ ਸਿੰਘ ਆਦਿ ਮੌਜੂਦ ਸਨ।