Skip to content
- (ਪਰਮਜੀਤ ਪਮਮਾ/ਕੂਨਾਲ ਤੇਜੀ/ਲਵਜੀਤ/ਜਸਕੀਰਤ ਰਾਜਾ)
-ਸ਼੍ਰੀ ਧਰੁਵ ਦਹੀਆ, ਆਈ.ਪੀ.ਐਸ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਵੱਲੋ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਵੱਡੇ ਪੱਧਰ ਤੇ ਮੁਹਿੰਮ ਚਲਾ ਕੇ ਨਸ਼ਿਆ ਦੇ ਸੋਦਾਗਰਾ ਤੇ ਸ਼ਿਕੰਜਾ ਕੱਸਣ ਲਈ ਹਦਾਇਤਾ ਜਾਰੀ ਕੀਤੀਆ ਗਈਆ ਹਨ। ਜਿਸ ਤਹਿਤ ਸ਼੍ਰੀ ਧਰੁਵ ਦਹੀਆ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਵੱਲੋ ਵਿਸ਼ੇਸ਼ ਟੀਮਾ ਤਿਆਰ ਕਰਕੇ ਵੱਡੇ ਪੱਧਰ ਤੇ ਆਪਰੇਸ਼ਨ ਚਲਾਏ ਜਾ ਰਹੇ ਹਨ। ਜੋ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਵੱਲੋ ਨਸ਼ਿਆ ਖਿਲਾਫ ਜੀਰੋ ਟੋਲਰੈਂਸ ਦੀ ਨੀਤੀ ਦੇ ਤਹਿਤ ਖਿਆਲਾ ਕਲਾਂ, ਲੱਖੂਵਾਲ, ਛਾਪਾ ਰਾਮ ਸਿੰਘ ਅਤੇ ਕੋਟਲੀ ਸੱਕਾ ਵਿੱਚ ਸਰਚ ਆਪਰੇਂਸ਼ਨ ਕੀਤੇ ਗਏ ਜਿਨ੍ਹਾ ਵਿੱਚ ਭਾਰੀ ਮਾਤਰਾ ਵਿੱਚ ਨਜਾਇਜ ਸ਼ਰਾਬ, ਲਾਹਣ ਅਤੇ ਭੱਠੀਆ ਬ੍ਰਾਮਦ ਕੀਤੀਆ ਗਈਆ ਸਨ। ਜੋ ਏਸੇ ਲੜੀ ਤਹਿਤ ਗੁਪਤ ਸੂਚਨਾ ਦੇ ਅਧਾਰ ਤੇ ਪਿੰਡ ਜੱਸੋ ਨੰਗਲ ਵਿਖੇ ਇੱਕ ਸਰਚ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ। ਜੋ ਸਪੈਸ਼ਲ ਬ੍ਰਾਚ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਜੱਸੋ ਨੰਗਲ ਵਿਖੇ ਵੱਡੇ ਪੱਧਰ ਤੇ ਨਜਾਇਜ ਸ਼ਰਾਬ ਦਾ ਧੰਦਾ ਚੱਲ ਰਿਹਾ ਹੈ। ਜਿਸ ਤੇ ਮੁਖਬਰ ਦੀ ਦੱਸੀ ਹੋਈ ਜਗ੍ਹਾ ਰੇਕੀ ਕੀਤੀ ਗਈ ਅਤੇ ਸ਼ੱਕੀ ਘਰਾ ਨੂੰ ਆਈਡੈਂਟੀਫਾਈ ਕੀਤਾ ਗਿਆ। ਜਿਸ ਤੋਂ ਬਾਅਦ ਮਿਤੀ 19.03.2021 ਨੂੰ ਸ਼੍ਰੀ ਧਰੁਵ ਦਹੀਆ ਆਈ.ਪੀ.ਐਸ., ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਦੀ ਸੂਪਰਵਿਜਨ ਵਿੱਚ ਇੱਕ ਟੀਮ ਵੱਲੋ ਪਿੰਡ ਜੱਸੋ ਨੰਗਲ ਵਿਖੇ ਸਰਚ ਆਪਰੇਸ਼ਨ ਚਲਾਇਆ ਗਿਆ। ਜੋ ਰਾਤ 8 ਵਜੇ ਤੋਂ ਲੈ ਕੇ ਸਵੇਰੇ 01 ਵਜੇ ਤੱਕ ਚੱਲੇ ਇਸ ਆਪਰੇਸ਼ਨ ਦੋਰਾਨ ਐਸ.ਐਸ.ਪੀ ਸਾਹਿਬ ਦੁਆਰਾ ਖੁਦ ਸਰਚ ਪਾਰਟੀ ਦੀ ਮਦਦ ਨਾਲ ਸ਼ੱਕੀ ਘਰਾ ਦੀ ਚੈਕਿੰਗ ਕੀਤੀ ਗਈ ਅਤੇ ਇੱਕ ਬੇਹੱਦ ਵੱਡੇ ਨਜਾਇਜ ਸ਼ਰਾਬ ਦੇ ਰੈਕੇਟ ਨੂੰ ਉਜਾਗਰ ਕਰਦਿਆ ਮੌਕਾ ਤੋਂ ਬਲਜਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ, ਗੁਰਮੀਤ ਸਿੰਘ ਪੁੱਤਰ ਜੋਗਿੰਦਰ ਸਿੰਘ, ਕੋਮਲ ਸਿੰਘ ਪੁੱਤਰ ਸੋਹਣ ਸਿੰਘ, ਪਰਮਜੀਤ ਸਿੰਘ ਪੁੱਤਰ ਮੱਦਾ ਸਿੰਘ ਅਤੇ ਗਗਨਦੀਪ ਸਿੰਘ ਪੁੱਤਰ ਰਣਜੀਤ ਸਿੰਘ ਵਾਸੀਆਨ ਜੱਸੋ ਨੰਗਲ ਨੂੰ ਗ੍ਰਿਫਤਾਰ ਕਰਦੇ ਹੋਏ ਮੌਕਾ ਤੋਂ ਰਿਕਵਰੀ ਕੀਤੀ ਗਈ:. ਜੋ ਪਿੰਡ ਜੱਸੋ ਨੰਗਲ ਬਾਬਾ ਬਕਾਲਾ ਸਬ-ਡਵੀਜਨ ਵਿੱਚ ਨਜਾਇਜ ਸ਼ਰਾਬ ਦਾ ਗੜ੍ਹ ਸੀ। ਸਰਚ ਦੋਰਾਨ ਸਾਹਮਣੇ ਆਇਆ ਕਿ ਉਕਤ ਦੋਸ਼ੀਆ ਦੁਆਰਾ ਵੱਡੇ ਪੱਧਰ ਤੇ ਨਜਾਇਜ ਸ਼ਰਾਬ ਕੱਢਣ ਲਈ ਆਪਣੇ-ਆਪਣੇ ਘਰਾ ਵਿੱਚ ਭੱਠੀਆ ਲਗਾਈਆ ਹੋਈਆ ਸਨ ਅਤੇ ਇੱਕ ਮਿਨੀ ਡਿਸਟਿਲਰੀ ਦੇ ਬਰਾਬਰ ਵੱਡੇ ਪੱਧਰ ਤੇ ਨਜਾਇਜ ਸ਼ਰਾਬ ਕੱਢੀ ਜਾ ਰਹੀ ਸੀ। ਇਹਨਾ ਸਮੱਗਲਰਾ ਦੁਆਰਾ ਰਾਤ ਨੂੰ ਨਜਾਇਜ ਸ਼ਰਾਬ ਕੱਢੀ ਜਾਦੀ ਸੀ ਅਤੇ ਸੂਰਜ ਨਿਕਲਣ ਤੋਂ ਪਹਿਲਾ-ਪਹਿਲਾ ਬਾਬਾ ਬਕਾਲਾ, ਜੰਡਿਆਲਾ ਅਤੇ ਤਰਨ ਤਾਰਨ ਦੇ ਏਰੀਏ ਵਿੱਚ ਖ੍ਰੀਦਦਾਰਾ ਨੂੰ ਸਪਲਾਈ ਕਰ ਦਿੱਤੀ ਜਾਦੀ ਸੀ। ਸ਼੍ਰੀ ਧਰੁਵ ਦਹੀਆ, ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਤੋਂ ਇਲਾਵਾ ਸ਼੍ਰੀ ਸੁਖਰਾਜ ਸਿੰਘ ਡੀ.ਐਸ.ਪੀ ਸਪੈਸ਼ਲ ਬ੍ਰਾਚ, ਸ਼੍ਰੀ ਸੁਰਿੰਦਰਪਾਲ ਧੋਗੜੀ ਡੀ.ਐਸ.ਪੀ ਬਾਬਾ ਬਕਾਲਾ, ਇੰਸਪੈਕਟਰ ਹਰਸੰਦੀਪ ਸਿੰਘ ਇੰਚਾਰਜ ਸਪੈਸ਼ਲ ਬ੍ਰਾਚ, ਐਸ.ਆਈ. ਅਜੇਪਾਲ ਸਿੰਘ ਮੁੱਖ ਅਫਸਰ ਥਾਣਾ ਖਲਚੀਆ, ਇੰਸਪੈਕਟਰ ਕਪਿਲ ਕੋਸ਼ਲ ਮੁੱਖ ਅਫਸਰ ਥਾਣਾ ਮਜੀਠਾ, ਇੰਸਪੈਕਟਰ ਸਵਰਣਪਾਲ ਸਿੰਘ ਮੁੱਖ ਅਫਸਰ ਥਾਣਾ ਜੰਡਿਆਲਾ, ਐਸ.ਆਈ ਮਨਮੀਤ ਸਿੰਘ ਮੁੱਖ ਅਫਸਰ ਥਾਣਾ ਚਾਟੀਵਿੰਡ, ਐਸ.ਆਈ ਪਰਮਿੰਦਰ ਕੌਰ ਚੌਂਕੀ ਇੰਚਾਰਜ ਟਾਉਨ ਮਜੀਠਾ, ਐਸ.ਆਈ ਹਰਵਿੰਦਰ ਕੌਰ ਚੌਂਕੀ ਇੰਚਾਰਜ ਟਾਉਨ ਜੰਡਿਆਲਾ ਤੋਂ ਇਲਾਵਾ ਹੋਰ 150 ਦੇ ਕਰੀਬ ਫੋਰਸ ਨੇ ਹਿੱਸਾ ਲਿਆ। ਸ਼੍ਰੀ ਧਰੁਵ ਦਹੀਆ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਨੇ ਜਾਣਕਾਰੀ ਦਿੰਦੇ ਕਿਹਾ ਗਿਆ ਕਿ ਪਿੰਡ ਜੱਸੋ ਨੰਗਲ ਜਿਲ੍ਹਾ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਬਾਰਡਰ ਉਤੇ ਸਥਿਤ ਹੈ ਅਤੇ ਪਿਛਲੇ ਸਾਲ ਹੋਈ ਹੂਚ ਟਰੈਜਡੀ ਵਿੱਚ ਵੀ ਇਸ ਪਿੰਡ ਦੀ ਸ਼ਮੂਲੀਅਤ ਆਈ ਸੀ। ਤਫਤੀਸ਼ ਦੋਰਾਨ ਸਾਹਮਣੇ ਆਇਆ ਕਿ ਕਿ ਇਹਨਾ ਦੁਆਰਾ ਨੇੜੇ ਲੱਗਦੇ ਹੱਲਕਿਆ ਵਿੱਚ ਸ਼ਰਾਬ ਦੀ ਸਪਲਾਈ ਕੀਤੀ ਜਾਦੀ ਸੀ। ਉਹਨਾ ਅੱਗੇ ਦੱਸਿਆ ਕਿਹਾ ਕਿ ਇਹਨਾ ਦੀ ਨਜਾਇਜ ਸ਼ਰਾਬ ਦੀ ਕਮਾਈ ਤੋਂ ਬਣਾਈ ਗਈ ਪ੍ਰਾਪਰਟੀ ਨੂੰ ਵੀ ਆਈਡੈਂਟੀਫਾਈ ਕੀਤਾ ਜਾ ਰਿਹਾ ਹੈ ਅਤੇ ਇਸ ਪ੍ਰਾਪਰਟੀ ਨੂੰ ਵੀ ਜਲਦੀ ਹੀ ਫ੍ਰੀਜ ਕਰਵਾ ਦਿੱਤਾ ਜਾਵੇਗਾ। ਜੋ ਇਹਨਾ ਦੇ ਗ੍ਰਾਹਕਾ ਨੂੰ ਵੀ ਆਈਡੈਂਟੀਫਾਈ ਕੀਤਾ ਜਾ ਰਿਹਾ ਹੈ। ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
error: Content is protected !!