ਸੰਗਰੂਰ ( ਸਵਰਨ ਜਲਾਣ)
ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ , ਬੇਰੁਜ਼ਗਾਰ ਆਰਟ ਐਂਡ ਕਰਾਫਟ , ਬੇਰੁਜ਼ਗਾਰ ਪੀ ਟੀ ਆਈ 646 , ਆਲ ਪੰਜਾਬ 873 ਬੇਰੁਜ਼ਗਾਰ ਡੀ ਪੀ ਈ ਅਤੇ ਟੈਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕ ਯੂਨੀਅਨਾਂ ਦੇ ਬਣੇ ” ਬੇਰੁਜ਼ਗਾਰ ਸਾਂਝੇ ਮੋਰਚੇ” ਦਾ ਪੱਕਾ ਧਰਨਾ ਸੰਗਰੂਰ ਵਿਖੇ ਸਿੱਖਿਆ ਮੰਤਰੀ ਦੀ ਕੋਠੀ ਦੇ ਗੇਟ ਉੱਤੇ ਚੱਲ ਰਿਹਾ ਹੈ । ਬੇਰੁਜ਼ਗਾਰਾਂ ਨੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਬਣਾਉਣ ਵਾਲੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ , ਪੰਜਾਬ ਅੰਦਰ ਬੇਰੁਜ਼ਗਾਰਾਂ ਨੂੰ ਘਰ ਘਰ ਨੌਕਰੀ ਦਾ ਵਾਅਦਾ ਅਤੇ ਬੇਰੁਜ਼ਗਾਰੀ ਭੱਤਾ ਦੇਣ ਦਾ ਲਾਰਾ ਲਗਾ ਕੇ ਮੁਕਰਨ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ , ਸਿੱਖਿਆ ਅਤੇ ਸਿਹਤ ਵਿੱਚ ਬੇਰੁਜ਼ਗਾਰਾਂ ਦੀ ਭਰਤੀ ਕਰਨ ਤੋ ਭੱਜਣ ਵਾਲੇ ਉਕਤ ਦੋਵਾਂ ਮੰਤਰੀਆਂ ਸਮੇਤ ਸਾਰਿਆਂ ਨੂੰ ਕਰੋਨਾ ਦਾ ਰੂਪ ਗਰਦਾਨਣ ਮਗਰੋਂ ਪੁਤਲਾ ਫੂਕਿਆ ਗਿਆ । ਬੇਰੁਜ਼ਗਾਰ ਆਗੂ ਹਰਜਿੰਦਰ ਸਿੰਘ ਝਨੀਰ , ਜਗਸੀਰ ਸਿੰਘ ਘੁਮਾਣ, ਕ੍ਰਿਸ਼ਨ ਸਿੰਘ ਨਾਭਾ , ਸੁਖਵਿੰਦਰ ਸਿੰਘ ਢਿਲਵਾਂ ਅਤੇ ਸੁਖਦੇਵ ਜਲਾਲਾਬਾਦ ਨੇ ਕਿਹਾ ਕਿ 81 ਦਿਨਾਂ ਤੋ ਸੰਗਰੂਰ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰਾਂ ਦੀ ਸਾਰ ਨਹੀਂ ਲਈ ਜਾ ਰਹੀ । ਉਹਨਾਂ 23 ਮਾਰਚ ਨੂੰ ਚੀਫ ਪਾਰਲੀਮਾਨੀ ਸਕੱਤਰ ਪੰਜਾਬ ਨਾਲ ਹੋਣ ਵਾਲੀ ਮੀਟਿੰਗ ਵਿੱਚ ਜੇਕਰ ਮਸਲਾ ਹੱਲ ਨਾ ਹੋਇਆ ਤਾਂ 28 ਮਾਰਚ ਨੂੰ ਬੇਰੁਜ਼ਗਾਰਾਂ ਦਾ ਵਿਸ਼ਾਲ ਇਕੱਠ ਕੀਤਾ ਜਾਵੇਗਾ ।
ਇਸ ਮੌਕੇ ਕੌਮੀ ਪ੍ਰਧਾਨ ਊਸ਼ਾ ਰਾਣੀ ਆਂਗਣਵਾੜੀ ਵਰਕਰ ਯੂਨੀਅਨ , ਵਿੱਤ ਸਕੱਤਰ ਅਮ੍ਰਿਤਪਾਲ ਕੌਰ , ਮੀਤ ਪ੍ਰਧਾਨ ਜਸਵਿੰਦਰ ਕੌਰ ਨੀਲੋਵਾਲ , ਬਲਾਕ ਲੀਡਰ ਸਰਬਜੀਤ ਕੌਰ , ਕਿਰਨਾ , ਸ਼ਕੁੰਤਲਾ ਧੂਰੀ ਬਲਾਕ , ਇੰਦਰਪਾਲ ਸਿੰਘ ਸੈਕਟਰੀ ਸੀਟੂ , ਗੁਰਪ੍ਰੀਤ ਸਿੰਘ ਲਾਲਿਆਂਵਾਲੀ , ਡੂਡੀਆਂ ਆਦਿ ਹਾਜ਼ਰ ਸਨ