ਨਵਾਂ ਸ਼ਹਿਰ ( ਪਰਮਿੰਦਰ ) ਇੱਥੋਂ ਦੇ ਨਜਦੀਕ ਵਾਰਡ ਨੰ 8 ਦੇ ਚੋਧਰੀ ਬਿਸ਼ਨਾ ਰਾਮ ਮੁੱਹਲਾ ਸਲੋਹ ਵਿਖੇ ਲੱਖ ਦਾਤਾ ਲਾਲਾਂ ਵਾਲਾ ਪੀਰ ਸਾਖੀ ਸਰਵਨ ਦਾ ਸਲਾਨਾ ਜੋੜ ਮੇਲਾ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ । ਇਸ ਮੋਕੇ ਤੇ ਦਰਬਾਰ ਦੇ ਸੇਵਾਦਾਰ ਰਾਜਿੰਦਰ ਕੁਮਾਰ ਬਾਂਕਾ ਨੇ ਦੱਸਿਆ ਕਿ 17ਮਾਰਚ ਨੂੰ ਮੰਹਿਦੀ ਦੀ ਰਸਮ ਕੀਤੀ ਗਈ ਅਤੇ ਸ਼ਾਮ ਨੂੰ ਚਿਰਾਗ ਰੋਸ਼ਨ ਕੀਤੇ ਗਏ ਉਪਰੰਤ ਕਵਾਲੀ ਆ ਦਾ ਪ੍ਰੋਗਰਾਮ ਪ੍ਰੇਮ ਕਵਾਲ ਮਾਛੀਵਾੜਾ,ਅਤੇ ਸੋਨੂੰ ਪ੍ਰੇਮ ਕਵਾਲ ਪਨਾਮ ਵਾਲਿਆ ਵਲੋਂ ਕਵਾਲੀ ਆ ਪੇਸ਼ ਕੀਤੀ ਆ ਗਈ ਆ ।
ਮੇਲੇ ਦੇ ਦੂਜੇ ਦਿਨ ਸਵੇਰੇ ਝੰਡੇ ਦੀ ਰਸਮ ਤੇ ਚਾਦਰਾਂ ਦੀ ਰਸਮ ਕੀਤੀ ਗਈ ।ਇਸ ਤੋ ਬਾਅਦ ਕਲਾਕਾਰਾ ਵਲੋਂ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਗਿਆ ।ਜਿਸ ਵਿਚ ਬੀਕੇ ਰਾਜੂ ਗੁਰਮੇਜ ਮਹਿਮੀ ਨੇ ਮੈਨੂੰ ਪੀਰਾ ਦੀਆਂ ਹਰ ਦਮ ਆਉਦੀ ਆ ਯਾਦਾ,ਕਮਲੀ ਪੀਰਾ, ਮੈ ਮੰਗਤੀ ਬਣਗੀ ਸਾਈਆ ਦੀ,ਦੁਨੀਆਂ ਮੇਲੇ ਜਾਦੀ ਏ ਗਾ ਕੇ ਆਪਣੀ ਹਾਜਰੀ ਭਰੀ ਅਤੇ ਇਸ ਤੋ ਬਾਅਦ ਮਹੇਸ਼ ਸਾਜਨ ਨਵਾਂ ਸ਼ਹਿਰ ਵਲੋਂ ਪੰਗਾ ਪੈ ਗਿਆ ਨਾਗਾ ਦੇ ਨਾਲ ,ਅਜ ਮੈ ਪੀਰਾ ਦੇ ਜਾਣਾ ,ਨਾਗਾ ਵੇ ਆ ਬਰਮੀ ਤੇ ਖੇਲ,ਲਿਖ ਲੇ ਗੁਲਾਮਾ ਵਿਚ ਨਾਮ , ਮਾਂ ਹੁੰਦੀ ਏ ਮਾਂ ਦੁਨੀਆਂ ਵਾਲੇਉ ਗਾ ਕੇ ਸੰਗਤਾਂ ਨੂੰ ਮੰਸਤੀ ਵਿਚ ਝੂਮਣ ਲਗਾ ਦਿੱਤਾ , ਇਸ ਅਵਸਰ ਤੇ ਦਰਬਾਰ ਦੇ ਸੇਵਾਦਾਰਾਂ ਵਲੋਂ ਜੱਸੀ ਸਲੋਹ ਦਾ ਸਪੈਸ਼ਲ ਸਨਮਾਨਿਤ ਸਿਰੋਪਾ ਦੇ ਕੇ ਕੀਤਾ ਗਿਆ ਅਤੇ ਉਹਨਾਂ ਨੇ ਕਿਹਾ ਕਿ ਮੈ ਕਿਸਾਨਾਂ ਦੇ ਹੱਕ ਵਿੱਚ ਹਮੇਸ਼ਾ ਮੋਡੇ ਨਾਲ ਮੋਡਾ ਲਾਕੇ ਖੜਾ ਹਾਂ ਕਿਉਂਕਿ ਕਿ ਕਿਸਾਨ ਸਾਡੇ ਅੰਨ ਦੇਵਤਾ ਹਨ। ਇਸ ਮੇਲੇ ਵਿੱਚ ਨਕਲਾ ਦਾ ਪ੍ਰੋਗਰਾਮ ਸੁਖਵਿੰਦਰ ਭੱਟੀ ਗੱਰੁਪ ਵਲੋਂ ਪੇਸ਼ ਕੀਤਾ ਗਿਆ ।ਲੰਗਰ ਅਤੁੱਟ ਵਰਤਾਈਆ ਗਿਆ ।ਇਸ ਮੋਕੇ ਤੇ ਸਮੂਹ ਨਗਰ ਨਿਵਾਸੀ ਤੇ ਸੇਵਾਦਾਰ ਹਾਜਰ ਸਨ।